ਚੰਡੀਗਡ਼੍ਹ, (ਸੰਦੀਪ)- ਸੈਕਟਰ-25/38 ਦੇ ਲਾਈਟ ਪੁਆਇੰਟ ’ਤੇ ਹਿਮਾਚਲ ਰੋਡਵੇਜ਼ ਦੀ ਬੱਸ ਤੇ ਐਕਟਿਵਾ ਦੀ ਟੱਕਰ ਹੋ ਗਈ। ਹਾਦਸੇ ’ਚ ਐਕਟਿਵਾ ਬੱਸ ਦੇ ਪਿਛਲੇ ਟਾਇਰ ਦੀ ਲਪੇਟ ’ਚ ਆ ਗਈ। ਜ਼ਖ਼ਮੀ ਐਕਟਿਵਾ ਸਵਾਰ ਨੂੰ ਪੁਲਸ ਨੇ ਤੁਰੰਤ ਸੈਕਟਰ-16 ਹਸਪਤਾਲ ਪਹੁੰਚਾਇਆ। ਉਸਨੂੰ ਹਾਦਸੇ ’ਚ ਮਾਮੂਲੀ ਸੱਟਾਂ ਲੱਗੀਆਂ ਹਨ। ਇਲਾਜ ਤੋਂ ਬਾਅਦ ਐਕਟਿਵਾ ਚਾਲਕ ਨਵਾਂਗਰਾਓਂ ਨਿਵਾਸੀ ਬਜਰੰਗ ਥਾਣੇ ਪਹੁੰਚਿਆ ਤੇ ਉਸਦੇ ਤੇ ਬੱਸ ਚਾਲਕ ਸੁਨੀਲ ਵਿਚਕਾਰ ਆਪਸੀ ਸਮਝੌਤਾ ਹੋਣ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ।
ਹਾਦਸਾ ਸ਼ੁੱਕਰਵਾਰ ਦੁਪਹਿਰ ਢਾਈ ਵਜੇ ਹੋਇਆ। ਹਿਮਾਚਲ ਰੋਡਵੇਜ਼ ਦੀ ਬੱਸ ਸੈਕਟਰ-43 ਬੱਸ ਅੱਡੇ ਤੋਂ ਬੱਦੀ ਨੂੰ ਜਾ ਰਹੀ ਸੀ। ਸੈਕਟਰ-25/38 ਦੇ ਲਾਈਟ ਪੁਆਇੰਟ ਤੋਂਂ ਬੱਸ ਧਨਾਸ ਵੱਲ ਜਾ ਰਹੀ ਸੀ ਤਾਂ ਸੈਕਟਰ-38 ਵਲੋਂ ਆ ਰਹੇ ਐਕਟਿਵਾ ਸਵਾਰ ਨੂੰ ਬੱਸ ਨੇ ਲਪੇਟ ’ਚ ਲੈ ਲਿਆ।
ਜਗ ਬਾਣੀ : ਸਿੱਕੇ ਵਾਲੇ ਅੱਖਰਾਂ ਤੋਂ 'ਸਤਰੰਗੀ ਪੀਂਘ' ਤਕ
NEXT STORY