ਅਬੋਹਰ (ਸੁਨੀਲ) : ਸਥਾਨਕ ਇਲਾਕੇ ਰਾਮ ਨਗਰ ’ਚ ਇਕ ਡਾਕਟਰ ਨੂੰ ਇਕ ਔਰਤ ਦੇ ਘਰੋਂ ਉਸ ਦੀ ਹੀ ਪਤਨੀ ਨੇ ਇਤਰਾਜ਼ਯੋਗ ਹਰਕਤਾਂ ਕਰਦੇ ਹੋਏ ਫੜ੍ਹਿਆ, ਜਿਸ ਨੂੰ ਸਿਟੀ ਥਾਣਾ ਨੰਬਰ-2 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਲਮਗੜ੍ਹ ਦੇ ਰਹਿਣ ਵਾਲੇ ਇਕ ਡਾਕਟਰ ਦੇ ਪਿਛਲੇ ਕਈ ਸਾਲਾਂ ਤੋਂ ਰਾਮ ਨਗਰ ਅਬੋਹਰ ਦੀ ਰਹਿਣ ਵਾਲੀ ਇਕ ਔਰਤ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਹ ਅਕਸਰ ਔਰਤ ਦੇ ਘਰ ਜਾਂਦਾ ਰਹਿੰਦਾ ਸੀ ਪਰ ਇਲਾਕੇ ਦੇ ਲੋਕ ਡਾਕਟਰ ਦੇ ਔਰਤ ਦੇ ਘਰ ਆਉਣ ਤੋਂ ਬਹੁਤ ਪਰੇਸ਼ਾਨ ਸਨ। ਡਾਕਟਰ ਦੀ ਪਤਨੀ ਵੀ ਇਸ ਗੱਲ ਤੋਂ ਕਾਫੀ ਸਮੇਂ ਤੋਂ ਜਾਣੂੰ ਸੀ ਅਤੇ ਉਸ ਦੀਆਂ ਹਰਕਤਾਂ ਤੋਂ ਤੰਗ ਆ ਚੁੱਕੀ ਸੀ।
ਉਹ ਆਪਣੇ ਕੁੱਝ ਜਾਣਕਾਰਾਂ ਨਾਲ ਰਾਮ ਨਗਰ ਪਹੁੰਚੀ ਅਤੇ ਉਕਤ ਔਰਤ ਦੇ ਘਰੋਂ ਆਪਣੇ ਡਾਕਟਰ ਪਤੀ ਨੂੰ ਇਤਰਾਜ਼ਯੋਗ ਹਾਲਤ 'ਚ ਫੜ੍ਹ ਲਿਆ। ਇਲਾਕੇ ਦੇ ਵਸਨੀਕਾਂ ਨੇ ਥਾਣਾ ਨੰਬਰ-2 ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਪੀ. ਸੀ. ਆਰ. ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਡਾਕਟਰ ਨੂੰ ਪੁੱਛਗਿੱਛ ਲਈ ਆਪਣੇ ਨਾਲ ਥਾਣੇ ਲੈ ਗਏ। ਵਾਰਡ ਦੇ ਐੱਮ. ਸੀ. ਸੱਤਿਆਵਾਨ ਸ਼ਾਕਿਆ ਨੇ ਕਿਹਾ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਸਬੰਧੀ ਤਿੰਨ ਤੋਂ ਚਾਰ ਪੰਚਾਇਤਾਂ ਹੋ ਚੁੱਕੀਆਂ ਹਨ।
ਉਨ੍ਹਾਂ ਨੇ ਕੁੜੀ ਦੇ ਮਾਪਿਆਂ ਨੂੰ ਵੀ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਧੀ ਨੂੰ ਸਮਝਾਉਣ ਪਰ ਉਹ ਨਹੀਂ ਮੰਨੀ ਅਤੇ ਡਾਕਟਰ ਆਉਂਦਾ-ਜਾਂਦਾ ਰਿਹਾ ਅਤੇ ਅੱਜ ਡਾਕਟਰ ਦੀ ਪਤਨੀ ਨੇ ਉਸ ਨੂੰ ਰੰਗੇ ਹੱਥੀਂ ਫੜ੍ਹ ਲਿਆ।
ਪੰਜਾਬ ਪੁਲਸ ਨੇ ਕਰੋੜਾਂ ਦੀ ਹੈਰੋਇਨ ਨਾਲ ਫੜਿਆ ਇੰਸਪੈਕਟਰ! Royal Enfield 'ਤੇ ਹੁੰਦੀ ਸੀ ਡਿਲਿਵਰੀ
NEXT STORY