ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲਿਖੀ ਅੱਠ ਪੰਨਿਆਂ ਦੀ ਚਿੱਠੀ, ਦਿੱਤੇ 8 ਭਰੋਸੇ
ਨਵੀਂ ਦਿੱਲੀ - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੇਸ਼ ਦੇ ਕਿਸਾਨਾਂ ਨੂੰ ਚਿੱਠੀ ਲਿਖੀ ਹੈ। 8 ਪੰਨਿਆਂ ਦੀ ਚਿੱਠੀ ਵਿੱਚ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ 8 ਭਰੋਸੇ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰ MSP 'ਤੇ ਲਿਖਤੀ ਵਿੱਚ ਭਰੋਸਾ ਦੇਣ ਨੂੰ ਤਿਆਰ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਜਦੋਂ 6 ਡਿਗਰੀ ਤਾਪਮਾਨ ’ਚ ਕਿਸਾਨਾਂ ਦਾ ਹੌਸਲਾ ਵੇਖਣ ਆਏ ਲੋਕ, ਜਸਬੀਰ ਜੱਸੀ ਨੇ ਸਾਂਝੀ ਕੀਤੀ ਵੀਡੀਓ
ਜਲੰਧਰ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਟਵਿਟਰ ’ਤੇ ਕਾਫੀ ਸਰਗਰਮ ਹਨ। ਜਸਬੀਰ ਜੱਸੀ ਵਲੋਂ ਸਰਕਾਰਾਂ ਦੀਆਂ ਅੱਖਾਂ ਖੋਲ੍ਹਣ ਲਈ ਨਿੱਤ ਦਿਨ ਕੁਝ ਨਾ ਕੁਝ ਪੋਸਟ ਕੀਤਾ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੂਬ ਪਸੰਦ ਕਰ ਦੇ ਹਨ।
ਰੋਜ਼ੀ-ਰੋਟੀ ਲਈ ਸਪੇਨ ਗਏ ਜਲੰਧਰ ਦੇ ਪੰਜਾਬੀ ਕਿਸਾਨ ਦੀ ਮੌਤ
ਮੈਡ੍ਰਿਡ (ਰਾਜੇਸ਼) :ਜਲੰਧਰ ਦੇ ਪਿੰਡ ਮਾਹਾਦੀਪੁਰ ਦੇ ਰਹਿਣ ਵਾਲੇ 55 ਸਾਲਾ ਮਹਿੰਦਰ ਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਸਪੇਨ ਵਿਚ ਮੌਤ ਹੋ ਗਈ। ਮਹਿੰਦਰ ਪਾਲ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਅਤੇ ਸਾਰਾ ਪਿੰਡ ਮਾਤਮ ਤੇ ਸੋਗ ਵਿਚ ਚਲਾ ਗਿਆ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿਚ ਪਤਨੀ ਤੇ ਦੋ ਮੁੰਡੇ ਤੇ ਇਕ ਕੁੜੀ ਛੱਡ ਗਿਆ ਹੈ।
ਪੰਜਾਬ ਸਰਕਾਰ ਦੀ ਸਖ਼ਤੀ, ਨਵੇਂ ਮੋਟਰ ਵਾਹਨ ਮਾਡਲਾਂ ਦੀ ਰਜਿਸਟਰੇਸ਼ਨ ’ਤੇ ਵਸੂਲੇਗੀ ਪ੍ਰੋਸੈਸ ਫ਼ੀਸ
ਚੰਡੀਗੜ੍ਹ— ਪੰਜਾਬ ਕੈਬਨਿਟ ਨੇ ਗੁਆਂਢੀ ਸੂਬਿਆਂ ਦੀ ਤਰਜ਼ ਉਤੇ ਮੋਟਰ ਵਾਹਨਾਂ ਦੇ ਨਵੇਂ ਮਾਡਲਾਂ ਜਾਂ ਇਨ੍ਹਾਂ ਦੀਆਂ ਵੱਖ ਵੱਖ ਕਿਸਮਾਂ, ਸੀ. ਐੱਨ. ਜੀ. ਜਾਂ ਐੱਲ. ਪੀ. ਜੀ. ਕਿੱਟਾਂ ਦੀ ਪ੍ਰਵਾਨਗੀ ਅਤੇ ਇਲੈਕਟਿ੍ਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਪ੍ਰੋਸੈੱਸ ਫ਼ੀਸ ਲਾਉਣ ਦਾ ਫ਼ੈਸਲਾ ਕੀਤਾ ਹੈ।
ਕਿਸਾਨਾਂ ਦੇ ਸਮਰਥਨ ’ਚ ਇਸ ਖਿਡਾਰੀ ਨੇ ਵਾਪਸ ਕੀਤਾ ਐਵਾਰਡ
ਚੰਡੀਗੜ੍ਹ (ਲਲਨ) : ਕਿਸਾਨਾਂ ਪ੍ਰਤੀ ਸਰਕਾਰ ਦਾ ਸਖ਼ਤ ਰਵੱਈਆਂ ਵੇਖ ਕੇ ਲਗਾਤਾਰ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਆਪਣੇ ਐਵਾਰਡ ਸਰਕਾਰ ਨੂੰ ਵਾਪਸ ਕੀਤੇ ਜਾ ਰਹੇ ਹਨ। ਹੁਣ ਇਸੇ ਕੜੀ ਵਿਚ ਇਕ ਹੋਰ ਨਾਮ ਇੰਟਰਨੈਸ਼ਨਲ ਪੈਰਾ ਟੇਬਲ ਟੈਨਿਸ ਖਿਡਾਰੀ ਮੁਕੇਸ਼ ਕੁਮਾਰ ਦਾ ਜੁੜ ਗਿਆ ਹੈ।
ਦੁਖ਼ਦ ਖ਼ਬਰ: ਟਿੱਕਰੀ ਬਾਰਡਰ ’ਤੇ ਚੱਲ ਰਹੇ ਧਰਨੇ ’ਚ ਸ਼ਾਮਲ ਇਕ ਹੋਰ ਨੌਜਵਾਨ ਦੀ ਮੌਤ
ਭੁੱਚੋ ਮੰਡੀ/ਬਠਿੰਡਾ (ਨਾਗਪਾਲ, ਕੁਨਾਲ ਬਾਂਸਲ): ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਟਿੱਕਰੀ ਬਾਰਡਰ ਤੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਪਿੰਡ ਤੁੰਗਵਾਲੀ ਦੇ ਨੌਜਵਾਨ ਕਿਸਾਨ ਜੈ ਸਿੰਘ ਦੀ ਅੱਜ ਸਵੇਰੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਠੰਡ ਤੇ ਖੁੱਲ੍ਹੇ ’ਚ ਨਹਾਉਂਦੇ ਬਜ਼ੁਰਗ ਨੂੰ ਦੇਖ ਪਸੀਜ ਗਿਆ ਦਿਲਜੀਤ ਦੋਸਾਂਝ ਦਾ ਦਿਲ, ਆਖ ਦਿੱਤੀ ਇਹ ਗੱਲ
ਜਲੰਧਰ (ਬਿਊਰੋ)– ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹੁਣ ਇਕ ਹੋਰ ਟਵੀਟ ਕਰਕੇ ਕਿਸਾਨਾਂ ’ਤੇ ਸਵਾਲ ਚੁੱਕਣ ਵਾਲਿਆਂ ’ਤੇ ਹਮਲਾ ਬੋਲਿਆ ਹੈ। ਇਕ ਬਜ਼ੁਰਗ ਸਿੱਖ ਵਿਅਕਤੀ ਦੇ ਠੰਡ ਤੇ ਖੁੱਲ੍ਹੇ ’ਚ ਨਹਾਉਣ ਦੀ ਤਸਵੀਰ ਪੋਸਟ ਕਰਦਿਆਂ ਦਿਲਜੀਤ ਨੇ ਲਿਖਿਆ, ‘ਤੇਰੀਆਂ ਤੂੰ ਹੀ ਜਾਣੇ ਬਾਬਾ, ਇਹ ਰੱਬ ਲੋਕ ਇਨ੍ਹਾਂ ਨੂੰ ਅੱਤਵਾਦੀ ਨਜ਼ਰ ਆਉਂਦੇ ਹਨ।
ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ’ਤੇ ਦੇਵ ਖਰੌੜ ਨੇ ਲੋਕਾਂ ਨੂੰ ਕੀਤੀ ਬਲੈਕ-ਆਊਟ ਕਰਨ ਦੀ ਬੇਨਤੀ
ਜਲੰਧਰ (ਬਿਊਰੋ)– ਬੀਤੇ ਦਿਨੀਂ ਹਰਿਆਣਾ ’ਚ ਕਰਨਾਲ ਦੇ ਸੀਂਘੜਾ ਪਿੰਡ ਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਕਿਸਾਨੀ ਹੱਕਾਂ ਲਈ ਆਪਣੀ ਜਾਨ ਦੇ ਦਿੱਤੀ। ਉਹ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਸ਼ਾਮਲ ਸਨ। ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਨਾਲ ਪਿੰਡ ਸੀਂਘੜਾ ’ਚ ਮਾਤਮ ਦਾ ਮਾਹੌਲ ਪਸਰ ਗਿਆ ਹੈ।
ਵੱਡੀ ਖ਼ਬਰ: ਦਿੱਲੀ ਸਿੰਘੂ ਬਾਰਡਰ ਨਾਲੇ ’ਚੋਂ ਮਿਲੀ ਭਵਾਨੀਗੜ੍ਹ ਦੇ ਵਿਅਕਤੀ ਦੀ ਲਾਸ਼
ਭਵਾਨੀਗੜ੍ਹ (ਵਿਕਾਸ, ਸੰਜੀਵ,ਕਾਂਸਲ): ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਗਏ ਸਬ-ਡਵੀਜ਼ਨ ਭਵਾਨੀਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋ ਜਾਣ ਦੀ ਖ਼ਬਰ ਹੈ।
ਕਿਸਾਨ ਅੰਦੋਲਨ ’ਤੇ ਗਾਇਕ ਕਮਲ ਹੀਰ ਦੀ ਪੋਸਟ ਤੁਹਾਡੇ ਵੀ ਦਿਲਾਂ ਨੂੰ ਛੂਹ ਜਾਵੇਗੀ
ਜਲੰਧਰ (ਬਿਊਰੋ)– ਪੰਜਾਬੀ ਗਾਇਕ ਕਮਲ ਹੀਰ ਵਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਆਪਣੇ ਵੱਡੇ ਭਰਾ ਮਨਮੋਹਨ ਵਾਰਿਸ ਨਾਲ ਮਿਲ ਕੇ ਕਮਲ ਹੀਰ ਵਲੋਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਕੁਝ ਨਾ ਕੁਝ ਪੋਸਟ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਲਈ 'ਗਜ਼ਟਿਡ ਛੁੱਟੀਆਂ' ਦਾ ਐਲਾਨ, ਜਾਰੀ ਹੋਈ ਸੂਚੀ
ਚੰਡੀਗੜ੍ਹ (ਰਮਨਜੀਤ) : ਸਾਲ-2020 ਦੇ ਖ਼ਤਮ ਹੋਣ 'ਚ ਕੁੱਝ ਹੀ ਦਿਨ ਬਚੇ ਹਨ, ਜਿਸ ਤੋਂ ਬਾਅਦ ਸਾਲ-2021 ਦੀ ਸ਼ੁਰੂਆਤ ਹੋ ਜਾਵੇਗੀ। ਹਰ ਵਿਅਕਤੀ ਦੀ ਇਹੀ ਅਰਦਾਸ ਕਰਦਾ ਹੈ ਕਿ ਨਵਾਂ ਸਾਲ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇ। ਇਸ ਦੇ ਨਾਲ ਹੀ ਘੁੰਮਣ-ਫਿਰਨ ਲਈ ਲੋਕ ਛੁੱਟੀਆਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
ਰੱਖਿਆ ਪੈਨਲ ਦੀ ਮੀਟਿੰਗ ’ਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼ : ਕੈਪਟਨ
NEXT STORY