ਅੰਮ੍ਰਿਤਸਰ, (ਜ. ਬ.)- 29 ਮਈ 2017 ਨੂੰ ਸਕੱਤਰੀ ਬਾਗ ਦੇ ਬਾਥਰੂਮ 'ਚੋਂ ਮਿਲੀ ਇਕ 13-14 ਸਾਲਾ ਬੱਚੇ ਦੀ ਲਾਸ਼ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਸ ਨੇ ਅਸਲ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਬੱਚੇ ਦੀ ਸ਼ਨਾਖਤ ਨਹੀਂ ਹੋ ਸਕੀ। ਪ੍ਰੈੱਸ ਮਿਲਣੀ ਦੌਰਾਨ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਥਾਣਾ ਸੀ-ਡਵੀਜ਼ਨ ਵਿਖੇ ਦਰਜ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮਨਦੀਪ ਸਿੰਘ ਉਰਫ ਭਾਈਆ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਦੋਬੁਰਜੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਭਾਈਆ ਨੂੰ ਚਾਲ-ਚਲਨ ਖਰਾਬ ਹੋਣ ਕਾਰਨ ਟਰੱਕ ਡਰਾਈਵਰੀ ਤੋਂ ਕੱਢਿਆ ਗਿਆ ਸੀ, ਜਿਸ ਮਗਰੋਂ ਉਹ ਨਿਹੰਗ ਬਾਣਾ ਧਾਰਨ ਕਰ ਕੇ ਨਿਹੰਗ ਦਲ ਵਿਚ ਸ਼ਾਮਿਲ ਹੋ ਗਿਆ ਪਰ ਆਪਣੇ ਮਾੜੇ ਕਿਰਦਾਰ ਕਰ ਕੇ ਉਹ ਦਲ ਵਿਚ ਵੀ ਜ਼ਿਆਦਾ ਚਿਰ ਨਹੀਂ ਟਿਕ ਸਕਿਆ। ਵਾਰਦਾਤ ਵਾਲੇ ਦਿਨ ਉਕਤ ਮੁਲਜ਼ਮ ਨੇ ਬੱਚੇ ਨਾਲ ਬਦਫੈਲੀ ਕਰਨ ਮਗਰੋਂ ਪਰਨੇ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਅਦਾਲਤ 'ਚ ਪੇਸ਼ ਕਰ ਕੇ ਪੁਲਸ ਮੁਲਜ਼ਮ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰੇਗੀ।
ਪੰਚਾਇਤੀ ਰਾਜ ਵਿਭਾਗ ਦਾ ਜੇ. ਈ. ਭਾਖੜਾ ਨਹਿਰ 'ਚ ਡਿੱਗਾ ; ਮੌਤ
NEXT STORY