ਔੜ, (ਛਿੰਜੀ ਲੜੋਆ)- ਮਾਈਦਿੱਤਾ ਤੇ ਮੀਰਪੁਰ ਲੱਖਾ ਮੋੜ 'ਤੇ 2 ਮੋਟਰਸਾਈਕਲ ਸਵਾਰ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਦਿੰਦੇ ਹੋਏ ਗੁਰਦਾਵਰ ਸਿੰਘ ਵਾਸੀ ਮੀਰਪੁਰਲੱਖਾ ਨੇ ਦੱਸਿਆ ਕਿ ਉਹ ਆਪਣੀ ਨੂੰਹ ਤੇ ਪੋਤੀ ਨਾਲ ਸਕੂਟਰੀ 'ਤੇ ਸਵੇਰੇ ਦਵਾਈ ਲੈਣ ਬੰਗਾ ਗਿਆ ਸੀ ਤੇ ਜਦੋਂ ਉਹ ਸਾਢੇ 12 ਵਜੇ ਦੇ ਕਰੀਬ ਵਾਪਸ ਆ ਰਹੇ ਸਨ ਤਾਂ ਮਹਿਮੂਦਪੁਰ ਦੇ ਸ਼ਰਾਬ ਦੇ ਠੇਕੇ ਕੋਲ ਉਨ੍ਹਾਂ ਦੇ ਪਿੱਛੇ 2 ਮੋਟਰਸਾਈਕਲ ਸਵਾਰ ਲੱਗ ਗਏ । ਜਦੋਂ ਉਹ ਮਾਈਦਿੱਤਾ ਤੋਂ ਆਪਣੇ ਪਿੰਡ ਮੀਰਪੁਰ ਲੱਖਾ ਦਾ ਮੋੜ ਕੱਟਣ ਲੱਗੇ ਤਾਂ ਪਿੱਛਿਓ ਮੋਟਰਸਾਈਕਲ ਸਵਾਰ ਨੇ ਪੈਰ ਮਾਰ ਕੇ ਸਕੂਟਰੀ ਨੂੰ ਸੁੱਟ ਦਿੱਤਾ ਤੇ ਮੇਰੀ ਨੂੰਹ ਦਾ ਪਰਸ ਖੋਹ ਕੇ ਲੈ ਗਏ ਜਦੋਂ ਤਕ ਉਹ ਸੰਭਲਦੇ ਤਦ ਤਕ ਲੁਟੇਰੇ ਫਰਾਰ ਹੋ ਚੁੱਕੇ ਸਨ । ਪਰਸ ਵਿਚ 4500 ਰੁਪਏ ਤੇ ਇਕ ਮੋਬਾਇਲ ਸੀ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।
ਗੌਰਤਲਬ ਹੈ ਕਿ ਮੀਰਪੁਰਲੱਖਾ ਦੇ ਨਾਲ ਲੱਗਦੇ ਪਿੰਡ ਮਹਿਮੂਦਪੁਰ 'ਚ 5 ਦਿਨ ਪਹਿਲਾਂ ਸੁੱਚਾ ਸਿੰਘ ਤੇ ਗੁਰਪ੍ਰੀਤ ਦੇ ਘਰ ਦਿਨ-ਦਿਹਾੜੇ 2 ਚੋਰੀਆਂ ਹੋਈਆਂ ਸਨ, ਜਿਸ ਵਿਚ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕੀਤੀ ਗਈ ਸੀ, ਜਿਸ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਲੱਗਾ ਹੈ ।
ਜੂਨੀਅਰ ਇੰਜੀਨੀਅਰਜ਼ ਨੇ ਸਾਂਝੇ ਤੌਰ 'ਤੇ ਲਾਇਆ ਧਰਨਾ
NEXT STORY