ਲੁਧਿਆਣਾ(ਸੇਠੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਰੀਗੇਸ਼ਨ ਘਪਲੇ ’ਚ ਮੁਲਜ਼ਮ ਦੀ 42 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ।
ਇਹ ਵੀ ਪੜ੍ਹੋ- ਹੁਣ ਇੰਡਸਟਰੀ ਡਿਪਾਰਟਮੈਂਟ ’ਚ ਕਰੋੜਾਂ ਦੇ ਘਪਲੇ ਨੇ ਕਾਂਗਰਸ ਸਰਕਾਰ ਦੀ ਖੋਲ੍ਹੀ ਪੋਲ : ਕਾਲੀਆ
ਜਾਣਕਾਰੀ ਮੁਤਾਬਕ ਈ. ਡੀ. ਜਲੰਧਰ ਨੇ ਗੁਰਿੰਦਰ ਸਿੰਘ ਕੰਟ੍ਰੈਕਟਰ ਕੇਸ ਵਿਚ ਉਸ ਦੀ ਜਾਇਦਾਦ ਅਟੈਚ ਕਰਨ ਦਾ ਹੁਕਮ ਜਾਰੀ ਕੀਤਾ ਹੈ, ਜਿਸ ਨੂੰ ਵਿਜੀਲੈਂਸ ਬਿਊਰੋ ਵੱਲੋਂ 2017 ਵਿਚ ਭ੍ਰਿਸ਼ਟਾਚਾਰ/ਮਲਟੀ ਕਰੋੜ ਇਰੀਗੇਸ਼ਨ ਘਪਲੇ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਗਿਆ ਸੀ। ਉਕਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਆਧਾਰ ’ਤੇ ਈ. ਡੀ ਜਲੰਧਰ ਦਫਤਰ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਸ਼ੁਰੂ ਕੀਤਾ ਗਿਆ ਸੀ। ਵਿਭਾਗ ਵੱਲੋਂ ਕੀਤੀ ਜਾਂਚ ’ਚ ਪਤਾ ਲੱਗਾ ਹੈ ਕਿ ਗੁਰਿੰਦਰ ਸਿੰਘ ਕੰਟ੍ਰੈਕਟਰ ਦੇ ਬੈਂਕ ਖਾਤਿਆਂ ਵਿਚ 42 ਕਰੋੜ ਦੀ ਅਪਰਾਧਕ ਆਮਦਨ ਮੌਜੂਦ ਹੈ, ਜਿਸ ਨੂੰ ਹੁਣ ਵਿਭਾਗ ਨੇ ਅਟੈਚ ਕੀਤਾ ਹੈ।
ਜਾਣਕਾਰੀ ਮੁਤਾਬਕ ਈ. ਡੀ. ਵੱਲੋਂ ਕੇਸ ਵਿਚ ਜਾਂਚ ਚੱਲ ਰਹੀ ਹੈ, ਜਿੱਥੇ ਗੁਰਿੰਦਰ ਸਿੰਘ ਦੀ ਹੋਰ ਚੱਲ-ਅਚੱਲ ਜਾਇਦਾਦ ਜਾਂਚ ਦੇ ਘੇਰੇ ਵਿਚ ਹੈ ਅਤੇ ਵਿਭਾਗ ਤਤਕਾਲੀ ਪੰਜਾਬ ਸ਼ਾਸਨ ਦੇ ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਅਧਿਕਾਰੀਆਂ ਦੀ ਘਪਲੇ ’ਚ ਭੂਮਿਕਾ ’ਤੇ ਪੈਨੀ ਨਜ਼ਰ ਬਣਾਏ ਹੋਏ ਹੈ।
ਇਹ ਵੀ ਪੜ੍ਹੋ- ਮੋਦੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਪਹਿਲਾਂ ਵਾਲੀ ਵੀ ਖੋਹੀ : ਢੀਂਡਸਾ
ਕੀ ਸੀ ਮਾਮਲਾ?
ਪੰਜਾਬ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਇਰੀਗੇਸ਼ਨ ਘਪਲੇ ਦੇ ਮੁੱਖ ਮੁਲਜ਼ਮ ਕੰਟ੍ਰੈਕਟਰ ਗੁਰਿੰਦਰ ਸਿੰਘ ਨੂੰ ਮੋਹਾਲੀ ਦੀ ਇਕ ਅਦਾਲਤ ’ਚ ਆਤਮ ਸਮਰਪਣ ਕਰਨ ਤੋਂ ਬਾਅਦ 2017 ਵਿਚ ਹਿਰਾਸਤ ਵਿਚ ਲਿਆ ਸੀ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਗੁਰਿੰਦਰ ਨੂੰ 7 ਦਸੰਬਰ ਨੂੰ ਅਗੇਤੀ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਉਸ ਦੀ ਜ਼ਮਾਨਤ ਪਟੀਸ਼ਨ ਖਾਰਿਜ਼ ਕਰ ਦਿੱਤੀ ਸੀ ਅਤੇ ਉਸ ਨੂੰ ਚੱਲ ਰਹੀ ਜਾਂਚ ’ਚ ਸ਼ਾਮਲ ਹੋਣ ਲਈ ਇਕ ਹਫਤੇ ਦੇ ਅੰਦਰ ਆਤਮਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਸ ਦੇ ਆਤਮਸਮਰਪਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਉਸ ਨੂੰ 16 ਦਸੰਬਰ 2017 ਤੱਕ ਹਿਰਾਸਤ ’ਚ ਭੇਜ ਦਿੱਤਾ।
ਜਾਂਚ ਦੌਰਾਨ, ਵਿਜੀਲੈਂਸ ਨੇ ਪਾਇਆ ਕਿ ਗੁਰਿੰਦਰ ਸਿੰਘ ਐਂਡ ਕੰਪਨੀ, ਗੁਰਿੰਦਰ ਦੀ ਮਾਲਕੀ ਵਾਲੀ ਇਕ ਫਰਮ ਦੀ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਤਰਫਦਾਰੀ ਕੀਤੀ ਜਾ ਰਹੀ ਸੀ, ਜਿਨ੍ਹਾਂ ਨੇ ਵਿਭਾਗ ਦੇ ਨਿਯਮਾਂ ਅਤੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਉਨ੍ਹਾਂ ਨੂੰ ਕੁੱਲ ਕਾਰਜਾਂ ਦਾ 60 ਫੀਸਦੀ ਤੋਂ ਜ਼ਿਆਦਾ ਅਲਾਟ ਕਰ ਦਿੱਤਾ ਸੀ। ਵੀ. ਬੀ. ਨੇ ਪਾਇਆ ਕਿ ਗੁਰਿੰਦਰ ਦੀ ਫਰਮ ਨੂੰ ਏਕਲ ਟੈਂਡਰ ਹੋਣ ਦੇ ਬਾਵਜੂਦ ਉੱਚ ਦਰਾਂ ’ਤੇ ਕੰਮ ਅਲਾਟ ਕੀਤਾ ਗਿਆ ਸੀ, ਜੋ ਕਿ ਹਾਲਾਤ ਮੁਤਾਬਕ ਸੀ। ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਗੁਰਿੰਦਰ ਦੀ ਕੰਪਨੀ ਦਾ ਸਾਲਾਨਾ ਕਾਰੋਬਾਰ ਬਹੁਤ ਹੀ ਘੱਟ ਸਮੇਂ ਵਿਚ 4.5 ਕਰੋੜ ਰੁਪਏ ਤੋਂ ਵਧ ਕੇ ਲਗਭਗ 300 ਕਰੋੜ ਰੁਪਏ ਹੋ ਗਿਆ ਸੀ।
ਇਹ ਵੀ ਪੜ੍ਹੋ- ਨਾਬਾਲਿਗ ਪੋਤਰੇ ਨਾਲ ਦਾਦੇ ਨੇ ਕੀਤੀ ਬਦਫੈਲੀ: ਗ੍ਰਿਫਤਾਰ
ਵੀ. ਬੀ. ਨੇ ਮੋਹਾਲੀ ਦੇ ਵੀ. ਬੀ. ਪੁਲਸ ਥਾਣੇ ਵਿਚ ਇੰਡੀਅਨ ਪੈਨਲ ਕੋਡ (ਆਈ. ਪੀ. ਸੀ.) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਟੈਂਡਰਾਂ ਦੀ ਅਲਾਟਮੈਂਟ ਵਿਚ ਗੁਰਿੰਦਰ ਅਤੇ ਹੋਰਨਾਂ ਖ਼ਿਲਾਫ਼ ਲਗਾਏ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ।
ਮੋਦੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਪਹਿਲਾਂ ਵਾਲੀ ਵੀ ਖੋਹੀ : ਢੀਂਡਸਾ
NEXT STORY