ਗੁਰਦਾਸਪੁਰ, (ਹਰਮਨਪ੍ਰੀਤ ਸਿੰਘ)- ਇਥੋਂ ਨੇੜਲੇ ਕਸਬਾ ਪੁਰਾਣਾ ਸ਼ਾਲਾ ਦੇ ਇਕ ਨੌਜਵਾਨ ਦੀ ਅਮਰੀਕਾ ਦੇ ਨਿਊਯਾਰਕ 'ਚ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਦਾ ਕਰੀਬ 20 ਸਾਲਾ ਸਪੁੱਤਰ ਜਸਪਾਲ ਸਿੰਘ ਮੋਨੂੰ 7 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਨਿਊਯਾਰਕ ਗਿਆ ਸੀ, ਜਿਥੇ ਉਹ ਇਕ ਪ੍ਰਾਈਵੇਟ ਗੈਸ ਸਟੇਸ਼ਨ 'ਤੇ ਡਿਊਟੀ ਕਰ ਰਿਹਾ ਸੀ ਪਰ ਬੀਤੇ ਕੱਲ ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਇਕ ਟੈਕਸੀ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਗੰਭੀਰ ਸੱਟਾਂ ਲੱਗਣ ਕਾਰਨ ਬੀਤੀ ਰਾਤ ਜਸਪਾਲ ਨੇ ਆਖਰੀ ਸਾਹ ਲਿਆ।
ਸੜਕ ਹਾਦਸੇ 'ਚ 2 ਨੌਜਵਾਨ ਜ਼ਖਮੀ
NEXT STORY