ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਨਜ਼ਦੀਕੀ ਨੱਕੀਆਂ ਪੈਟਰੋਲ ਪੰਪ ਦੇ ਸਾਹਮਣੇ ਇਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਟਰੱਕ ਡਿਵਾਈਡਰ ਤੋਂ ਦੂਜੇ ਪਾਸੇ ਸੜਕ ਵੱਲ ਮੁੜ ਰਿਹਾ ਸੀ ਕਿ ਉਸੇ ਦਿਸ਼ਾ ਤੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਇਕ ਬੁਲਟ ਮੋਟਰਸਾਈਕਲ 'ਤੇ ਰਵਿੰਦਰ ਕੁਮਾਰ ਪੁੱਤਰ ਧਰਮ ਪਾਲ ਵਾਸੀ ਸੈਰ ਜ਼ਿਲਾ ਕੈਥਲ ਤੇ ਤਰਸੇਮ ਰਾਮ ਪੁੱਤਰ ਬਿੱਲੂ ਰਾਮ ਵਾਸੀ ਸੈਰ ਜ਼ਿਲਾ ਕੈਥਲ ਆ ਰਹੇ ਸਨ, ਜੋ ਟਰੱਕ ਵਿਚ ਵੱਜਣ ਕਾਰਨ ਜ਼ਖਮੀ ਹੋ ਗਏ, ਜਦੋਂਕਿ ਟਰੱਕ ਡਰਾਈਵਰ ਫਰਾਰ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਟਰੈਕਟਰ 'ਤੇ ਨੀਲੀ ਬੱਤੀ ਲਾਉਣ ਵਾਲੇ ਦਾ ਕੱਟਿਆ ਚਲਾਨ
NEXT STORY