ਰਾਜਾਸਾਂਸੀ/ਹਰਸ਼ਾ ਛੀਨਾ, (ਭੱਟੀ)- ਕਸਬਾ ਰਾਜਾਸਾਂਸੀ ਦੇ ਸ਼ਮਸ਼ਾਨਘਾਟ 'ਚ ਲੱਗੀ ਸ਼ਿਵਜੀ ਮਹਾਰਾਜ ਦੀ ਮੂਰਤੀ ਜਿਸ ਦੀ ਸ਼ਰਾਰਤੀ ਅਨਸਰਾਂ ਨੇ 21-22 ਅਗਸਤ ਦੀ ਦਰਮਿਆਨੀ ਰਾਤ ਨੂੰ ਬੇਅਦਬੀ ਕੀਤੀ ਸੀ, ਨਾਲ ਕਸਬਾ ਰਾਜਾਸਾਂਸੀ 'ਚ ਧਾਰਮਿਕ ਹਿੰਦੂ ਜਥੇਬੰਦੀਆਂ ਨੇ ਰੋਸ ਮਾਰਚ ਕਰ ਕੇ ਬਾਜ਼ਾਰ ਬੰਦ ਕਰਵਾ ਦਿੱਤੇ ਸਨ, ਜਿਸ ਦੀ ਅਫਵਾਹ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਤੇ ਪੁਲਸ ਪ੍ਰਸ਼ਾਸਨ ਨੂੰ ਭੱਜ-ਦੌੜ ਪਾ ਦਿੱਤੀ ਸੀ। ਪੁਲਸ ਪ੍ਰਸ਼ਾਸਨ ਨੇ ਕੋਈ ਮੰਦਭਾਗੀ ਘਟਨਾ ਨੂੰ ਰੋਕਣ ਲਈ ਡੀ. ਐੱਸ. ਪੀ. ਅਜਨਾਲਾ ਦੀ ਅਗਵਾਈ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਸੀ।
ਪੰਜਾਬ ਪੁਲਸ ਦੇ ਅਫਸਰਾਂ ਥਾਣਾ ਰਾਜਾਸਾਂਸੀ ਦੇ ਇੰਚਾਰਜ ਪ੍ਰੇਮ ਪਾਲ ਤੇ ਸਮੂਹ ਸਟਾਫ ਦੀ ਸਖਤ ਮਿਹਨਤ ਨਾਲ 24 ਘੰਟਿਆਂ ਵਿਚ ਹੀ ਦੋਸ਼ੀ ਰਾਜੂ, ਨੰਜੀ ਤੇ ਪ੍ਰਿਥੀਪਾਲ ਸਿੰਘ ਚੌਕੀਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਨੇ ਇਕਬਾਲ ਕਰਦਿਆਂ ਦੱਸਿਆ ਕਿ ਅਸੀਂ ਉਸ ਰਾਤ ਨੂੰ ਸ਼ਮਸ਼ਾਨਘਾਟ ਦੇ ਵਰਾਂਡੇ ਵਿਚ ਸ਼ਰਾਬ ਪੀਤੀ। ਸ਼ਰਾਬੀ ਹਾਲਤ ਵਿਚ ਹੀ ਸ਼ਿਵਜੀ ਮਹਾਰਾਜ ਦੀ ਮੂਰਤੀ ਦੀ ਸਫਾਈ ਕਰਨ ਲੱਗੇ, ਜਦੋਂ ਸਫਾਈ ਕਰਦਿਆਂ ਇਕ ਜਣੇ ਦਾ ਸੰਤੁਲਨ ਵਿਗੜ ਜਾਣ ਕਰਨ ਡਿੱਗਣ ਲੱਗਾ ਤਾਂ ਉਸ ਨੇ ਮੂਰਤੀ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਹੱਥ ਸ਼ਿਵਜੀ ਦੇ ਨਾਗ ਦੇਵਤਾ ਨੂੰ ਹੱਥ ਪੈ ਗਿਆ, ਜਿਸ ਨਾਲ ਉਸ ਦਾ ਫਨ ਟੁੱਟ ਗਿਆ।
ਇਨ੍ਹਾਂ ਨੇ ਇਸ ਘਟਨਾ ਨੂੰ ਹੋਰ ਰੰਗਤ ਦੇਣ ਲਈ ਗਮਲਿਆਂ ਦੀ ਵੀ ਭੰਨ-ਤੋੜ ਕੀਤੀ। ਦਿਨ ਚੜ੍ਹੇ ਇਨ੍ਹਾਂ ਨੇ ਮਨਘੜਤ ਕਹਾਣੀ ਬਣਾ ਕੇ ਸ਼ਮਸ਼ਾਨਘਾਟ ਪ੍ਰਧਾਨ ਨੂੰ ਇਤਲਾਹ ਦਿੱਤੀ। ਨਾਲ ਹੀ ਥਾਣੇ ਵੀ ਝੂਠੀ ਇਤਲਾਹ ਦਿੱਤੀ। ਇਸ ਘਟਨਾ ਦੀ ਅਫਵਾਹ ਫੈਲਣ ਕਾਰਨ ਲੋਕਾਂ ਵਿਚ ਰੋਸ ਪੈਦਾ ਹੋ ਗਿਆ। ਪੁਲਸ ਨੇ ਦੋਸ਼ੀ ਰਾਜੂ, ਨੰਜੀ ਤੇ ਪ੍ਰਿਥੀਪਾਲ ਨੂੰ ਧਾਰਾ 295-ਏ, 34 ਆਈ. ਪੀ. ਐੱਸ. ਤਹਿਤ ਗ੍ਰਿਫਤਾਰ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।
ਸਵਾਈਨ ਫਲੂ ਨਾਲ 7 ਮਹੀਨਿਆਂ ਦੀ ਗਰਭਵਤੀ ਦੀ ਮੌਤ
NEXT STORY