ਲੁਧਿਆਣਾ, (ਮਹੇਸ਼)- ਆਰਥਿਕ ਤੰਗੀ ਤੋਂ ਪ੍ਰੇਸ਼ਾਨ 50 ਸਾਲਾ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜੋਧੇਵਾਲ ਪੁਲਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਇਸ ਬਾਰੇ ਮ੍ਰਿਤਕ ਦੇ ਬੇਟੇ ਸੁਨੀਲ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਪਿਤਾ ਰਾਮ ਚੰਦ ਨੂੰ ਜਗਾਉਣ ਲਈ ਉਪਰਲੇ ਕਮਰੇ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਦੱਸਿਆ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਸੌਣ ਲਈ ਉਪਰਲੇ ਕਮਰੇ ਵਿਚ ਚਲੇ ਗਏ ਸਨ। ਉਸ ਦੇ ਪਿਤਾ ਇਕ ਫੈਕਟਰੀ ਵਿਚ ਪਾਵਰ ਫਲੈਟ ਦਾ ਕੰਮ ਕਰਦੇ ਸਨ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਅਚਾਨਕ ਕੰਮ ਵਿਚ ਮੰਦਾ ਆ ਗਿਆ, ਜਿਸ ਕਾਰਨ ਘਰ 'ਚ ਆਰਥਿਕ ਤੰਗੀ ਰਹਿਣ ਲੱਗੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ।
ਗੈਸਟ੍ਰੋ ਨਾਲ ਬੱਚੀ ਦੀ ਮੌਤ, 200 ਦੇ ਕਰੀਬ ਮਰੀਜ਼ ਸਾਹਮਣੇ ਆਏ
NEXT STORY