ਸਿਰਸਾ — ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ 'ਚ ਜੇਲ ਹੋਣ ਤੋਂ ਬਾਅਦ ਬਹੁਤ ਸਾਰੇ ਸਮਰਥਕ ਡੇਰੇ ਤੋਂ ਮੂੰਹ ਮੋੜ ਰਹੇ ਹਨ । ਇਸ ਨਾਲ ਜਿਥੇ ਸ਼ਰਧਾਲੂਆਂ ਦੀ ਆਸਥਾ ਨੂੰ ਵੱਡੀ ਸੱਟ ਲੱਗੀ ਹੈ ਉਥੇ ਕਈ ਸ਼ਰਧਾਲੂ ਅਜੇ ਵੀ ਡੇਰੇ ਦੇ ਪ੍ਰੇਮੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਨਵੇਂ ਬਣੇ ਡੇਰੇ ਦੇ ਮੁਖੀ ਲਈ ਸੌਖਾ ਨਹੀਂ ਹੋਵੇਗਾ ਸਭ ਕੁਝ।


ਡੇਰਾ ਸਮਰਥਕਾਂ ਦਾ ਡੇਰੇ ਤੋਂ ਵਿਸ਼ਵਾਸ ਟੁੱਟਣ ਲੱਗਾ ਹੈ ਲੋਕ ਰਾਮ ਰਹੀਮ ਦੀਆਂ ਤਸਵੀਰਾਂ ਨੂੰ ਨਾਲੀਆਂ 'ਚ ਸੁੱਟ ਰਹੇ ਹਨ। ਲੋਕ ਜਿਹੜੇ ਬਾਬਾ ਜੀ ਨੂੰ ਪੁੱਛ ਕੇ ਕੰਮ ਕਰਦੇ ਸਨ ਰੋਜ਼ ਮੱਥਾ ਟੇਕਦੇ ਸਨ ਅਤੇ ਰੋਜ਼ ਉਨ੍ਹਾਂ ਦੀ ਤਸਵੀਰ ਅੱਗੇ ਧੂਫ-ਬੱੱਤੀ ਕਰਦੇ ਸਨ। ਅੱਜ ਉਨ੍ਹਾਂ ਹੀ ਪਿਤਾ ਜੀ ਦੀਆਂ ਤਸਵੀਰਾਂ ਨੂੰ ਨਾਲੀਆਂ 'ਚ ਸੁੱਟ ਰਹੇ ਹਨ। ਪ੍ਰਸ਼ਾਸਨ ਨੂੰ ਇੰਨਾ ਤਸਵੀਰਾਂ ਦੇ ਕਾਰਨ ਸ਼ਹਿਰ ਦੀ ਸਫਾਈ ਕਰਨੀ ਔਖੀ ਹੋ ਰਹੀ ਹੈ ਅਤੇ ਸਫਾਈ ਲਈ ਵੱਖਰੇ ਕਰਮਚਾਰੀ ਲਗਾਉਣੇ ਪੈ ਰਹੇ ਹਨ।


ਸਫਾਈ ਕਰਮਚਾਰੀਆਂ ਵਲੋਂ ਸਫਾਈ ਦੇ ਦੌਰਾਨ 80 ਤਸਵੀਰਾਂ ਕੱਢੀਆਂ ਜਾ ਚੁੱਕੀਆਂ ਹਨ। ਮੌਕੇ ਤੋਂ ਮਿਲਿਆ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਨਾ ਤਸਵੀਰਾਂ ਦੀ ਕਿੰਨੀ ਕੀਮਤ ਰਹੀ ਹੋਵੇਗੀ ਅਤੇ ਕਿੰਨੀ ਆਸਥਾ ਰਹੀ ਹੋਵੇਗੀ।


ਜਦੋਂ ਰਾਮ ਰਹੀਮ ਨੂੰ ਭਜਾਉਣ ਲਈ ਹਨੀਪ੍ਰੀਤ ਨੂੰ ਸੁਰੱਖਿਆ ਕਰਮੀ ਨੇ ਪੁੱਛਿਆ 'ਦੀਦੀ ਗੋਲੀ ਮਾਰ ਦੇਵਾਂ ਇਨ੍ਹਾਂ ਨੂੰ'...
NEXT STORY