ਅਜਨਾਲਾ, (ਗੁਰਜੰਟ)-ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਸਰਹੱਦੀ ਪਿੰਡ ਬਲੜਵਾਲ ਅਬਾਦੀ ਸੋਹਣ ਸਿੰਘ ਵਾਲੀ ਵਿਖੇ ਮਿਹਨਤ ਮਜ਼ਦੂਰੀ ਕਰਨ ਗਏ ਪਰਿਵਾਰ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਚੋਰੀ ਸਬੰਧੀ ਪੁਲਸ ਥਾਣਾ ਅਜਨਾਲਾ ਵਿਖੇ ਦਿੱਤੀ ਦਰਖ਼ਾਸਤ ’ਚ ਸਕੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਲੜਵਾਲ ਅਬਾਦੀ ਸੋਹਣ ਸਿੰਘ ਵਾਲੀ ਨੇ ਦੱਸਿਆ ਕਿ ਮੈਂ ਪਰਿਵਾਰ ਸਮੇਤ ਆਪਣੇ ਪਿੰਡ ਤੋਂ ਦੂਰ ਝੋਨਾ ਲਗਾਉਣ ਦੀ ਮੇਹਨਤ ਮਜ਼ਦੂਰੀ ਕਰਨ ਗਿਆ ਹੋਇਆ ਸੀ। ਬੀਤੇ ਕੱਲ ਜਦੋਂ ਮੈਂ ਵਾਪਿਸ ਆ ਕੇ ਦੇਖਿਆ ਤਾਂ ਘਰ ਦੇ ਅੰਦਰ ਮੇਨ ਕਮਰੇ ਦੇ ਦਰਵਾਜ਼ੇ ਦਾ ਚੰਦਰਾ ਟੁੱਟਿਆ ਹੋਇਆ ਸੀ, ਜਿਸ ਤੋਂ ਬਾਅਦ ਅੰਦਰ ਜਾ ਕੇ ਦੇਖਣ ਤੇ ਪੇਟੀ ਦਾ ਬੂਹਾ ਖੁੱਲਣ ਤੋਂ ਇਲਾਵਾ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆ ਸੀ।
ਘਰ ਵਿੱਚੋ ਅੱਧੇ ਤੋਲੇ ਸੋਨੇ ਦੀਆਂ ਵਾਲੀਆਂ, ਇਕ ਤੋਲੇ ਦਾ ਕੜਾ, 5 ਕੁਵਿਟਲ ਕਣਕ ਅਤੇ ਇਨਾ ਬੰਦੇ ਦਾ ਹੁੰਦਾ ਪਤਾ ਨਹੀਂ ਕਿੱਧਰ ਨੂੰ ਖਰਾਬ ਹੋ ਜਾਂਦਾ ਹੋਰ ਲੀਡਾਂ ਲੱਤਾ ਚੋਰੀ ਹੋ ਚੁੱਕਾ ਸੀ, ਇਸ ਚੋਰੀ ਸਬੰਧੀ ਜਦੋਂ ਮੈਂ ਆਪਣੀ ਆਣ ਗਵਾਂਢ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਡੇ ਨਜ਼ਦੀਕ ਬਲਦੇਵ ਸਿੰਘ ਦੇ ਘਰ ਵੀ ਚੋਰੀ ਹੋਈ ਸੀ, ਜਿਸ ਚੋਰੀ ਨੂੰ ਨਿੱਕਾ ਸਿੰਘ ਵਾਸੀ ਬਲੜਵਾਲ ਛੰਨਾ, ਗੋਪੀ ਸਿੰਘ ਵਾਸੀ ਬਲੜਵਾਲ ਆਬਾਦੀ ਸੋਹਣ ਸਿੰਘ ਵਾਲੀ ਅਤੇ ਸੋਨੂ ਸਿੰਘ ਵਾਸੀ ਭੂਤਨਪੁਰਾ ਨੇ ਅੰਜਾਮ ਦਿੱਤਾ ਸੀ।
ਮੈਨੂੰ ਯਕੀਨ ਹੈ ਕਿ ਮੇਰੇ ਘਰ ਵੀ ਚੋਰੀ ਉਕਤ ਵਿਅਕਤੀਆਂ ਨੇ ਹੀ ਕੀਤੀ। ਉਨ੍ਹਾਂ ਪੁਲਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਮੇਰਾ ਮਿਹਨਤ ਮਜ਼ਦੂਰੀ ਕਰ ਕੇ ਬਣਾਇਆ ਹੋਇਆ ਸਾਮਾਨ ਵਾਪਸ ਕਰਵਾਇਆ ਜਾਵੇ। ਇਸ ਮਾਮਲੇ ਸਬੰਧੀ ਤਫਤੀਸ਼ੀ ਅਧਿਕਾਰੀ ਮੇਜਰ ਸਿੰਘ ਨੂੰ ਪੁੱਛਣ ਤੇ ਉਨ੍ਹਾਂ ਕਿਹਾ ਕਿ ਮੌਕਾ ਦੇਖ ਕੇ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਬਣਦੀ ਕਰਵਾਈ ਕੀਤੀ ਜਾਵੇਗੀ।
ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਜੂਨੀਅਰ ਇੰਜੀਨੀਅਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
NEXT STORY