ਚੰਡੀਗੜ੍ਹ (ਪਾਲ)- ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ’ਚ ਗਰਮੀ ਤੋਂ ਥੋੜ੍ਹੀ ਰਾਹਤ ਸੀ ਅਤੇ ਤਾਪਮਾਨ ਘੱਟ ਸੀ ਪਰ ਸ਼ਨੀਵਾਰ ਨੂੰ ਇਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਵੇਖਿਆ ਗਿਆ। ਦਿਨ ਦਾ ਪਾਰਾ 39.4 ਡਿਗਰੀ ਦਰਜ ਹੋਇਆ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਐਤਵਾਰ ਤੋਂ ਸ਼ਹਿਰ ਦਾ ਤਾਪਮਾਨ ਇਕ ਵਾਰ ਫਿਰ ਵਧਣ ਜਾ ਰਿਹਾ ਹੈ। ਤਾਪਮਾਨ ’ਚ 3 ਤੋਂ 4 ਡਿਗਰੀ ਦਾ ਵਾਧਾ ਹੋਵੇਗਾ। ਨਾਲ ਹੀ ਉਨ੍ਹਾਂ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ ਸ਼ਹਿਰ ਦੇ ਕੁਝ ਇਲਾਕਿਆਂ ’ਚ ਹੀਟ ਵੇਵ ਵੀ ਚੱਲ ਸਕਦੀ ਹੈ। ਮਾਨਸੂਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸ਼ਹਿਰ ਨੂੰ ਰਾਹਤ ਮਿਲਣ ਵਾਲੀ ਹੈ। ਮਾਨਸੂਨ ਗਤੀ ਨਾਲ ਅੱਗੇ ਵਧ ਰਿਹਾ ਹੈ, ਜੋ ਬਿਹਾਰ ਤੋਂ ਅੱਗੇ ਪਹੁੰਚ ਗਿਆ ਹੈ। 26 ਜੂਨ ਤੋਂ ਸ਼ਹਿਰ ’ਚ ਪ੍ਰੀ-ਮਾਨਸੂਨ ਦੇ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ। ਆਮ ਤੌਰ ’ਤੇ ਸ਼ਹਿਰ ’ਚ ਮਾਨਸੂਨ ਆਉਣ ਦੀ ਸਹੀ ਤਾਰੀਖ਼ 27 ਜੂਨ ਹੈ ਪਰ ਅੱਗੇ-ਪਿੱਛੇ ਹੋ ਜਾਂਦੀ ਹੈ। ਹਾਲੇ ਤੱਕ ਜੋ ਵੇਖਿਆ ਗਿਆ ਹੈ, ਉਸ ਮੁਤਾਬਕ ਬੁੱਧਵਾਰ ਤੋਂ ਮੌਸਮ ’ਚ ਬਦਲਾਅ ਵੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਦਾ ਦਾਅਵਾ, ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਹੋਵੇਗਾ ਵੱਡਾ ਫੇਰਬਦਲ
ਇਸ ਵਾਰ ਪਹਿਲਾਂ ਤੋਂ ਬਿਹਤਰ ਹੋਵੇਗਾ ਮਾਨਸੂਨ
ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਬਹੁਤ ਜ਼ਿਆਦਾ ਹੋਈ ਹੈ। ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਤਾਂ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ ’ਚ ਲਾ-ਨੀਨਾ ਦਾ ਅਸਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਇਸ ਵਾਰ ਦਾ ਮਾਨਸੂਨ ਪਹਿਲਾਂ ਤੋਂ ਕਈ ਗੁਣਾ ਬਿਹਤਰ ਹੋਣ ਵਾਲਾ ਹੈ। ਇਸ ਵਾਰ ਜਿੰਨੀ ਗਰਮੀ ਪਈ ਹੈ, ਹੀਟ ਵੇਵ ਬਹੁਤ ਜ਼ਿਆਦਾ ਚੱਲੀ ਹੈ। ਮੀਂਹ ਨਾ ਦੇ ਬਰਾਬਰ ਪਿਆ ਹੈ।
ਇਹ ਵੀ ਪੜ੍ਹੋ- ਪ੍ਰਤਾਪ ਸਿੰਘ ਬਾਜਵਾ ਦਾ ਅਹਿਮ ਬਿਆਨ, ਕਿਹਾ-‘ਨਸ਼ੇ ਤੇ ਸੱਟੇ ਦਾ ਅੱਡਾ ਹੈ ਜਲੰਧਰ ਵੈਸਟ’
ਘੱਟ ਤੋਂ ਘੱਟ ਤਾਪਮਾਨ 26 ਡਿਗਰੀ
ਦਿਨ ਦਾ ਪਾਰਾ ਜਿੱਥੇ 39.4 ਡਿਗਰੀ ਦਰਜ ਹੋਇਆ, ਉੱਥੇ ਹੀ ਬੀਤੀ ਰਾਤ ਦਾ ਪਾਰਾ 26.7 ਡਿਗਰੀ ਦਰਜ ਹੋਇਆ ਹੈ। ਅਗਲੇ ਤਿੰਨ ਦਿਨ ਦੇ ਪਾਰੇ ਦੇ ਨਾਲ ਹੀ ਰਾਤ ਦੇ ਪਾਰੇ ’ਚ ਵੀ ਵਾਧਾ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ ਜਦਕਿ ਘੱਟ ਤੋਂ ਘੱਟ ਤਾਪਮਾਨ 27 ਤੋਂ 28 ਡਿਗਰੀ ਤੱਕ ਬਣਿਆ ਰਹੇਗਾ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਸੰਗਤ
NEXT STORY