ਰਾਜਪੁਰਾ, (ਇਕਬਾਲ)- ਰਾਜਪੁਰਾ ਪਟਿਆਲਾ ਰੋਡ 'ਤੇ ਪਈ ਸਰਕਾਰੀ ਕੀਮਤੀ ਜ਼ਮੀਨ 'ਤੇ 7 ਜੂਨ ਦੀ ਰਾਤ ਨਾਜਾਇਜ਼ ਕਬਜ਼ਾ ਕਰ ਕੇ ਖੋਖੇ ਰੱਖਣ ਤੋਂ ਬਾਅਦ ਗਰਮਾਏ ਮਾਮਲੇ ਨੇ ਨਵਾਂ ਮੋੜ ਲੈਂਦੇ ਹੋਏ ਕਬਜ਼ੇ ਵਾਲੀ ਝਗੜੇਵਾਲੀ ਜ਼ਮੀਨ ਨੂੰ ਜੰਗਲਾਤ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਕੇ ਚਾਰੇ ਪਾਸੇ ਤਾਰ ਲਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਪਟਿਆਲਾ ਰੋਡ 'ਤੇ ਨੀਲਕੰਠ ਪਾਰਕ ਨੇੜੇ ਕੀਮਤੀ ਸਰਕਾਰੀ ਜ਼ਮੀਨ ਪਈ ਹੈ ਜਿਥੇ ਪਿਛਲੇ ਕਈ ਸਾਲਾਂ ਤੋਂ ਮਜ਼ਦੂਰ ਬੈਠਦੇ ਆ ਰਹੇ ਹਨ। ਵੀਰਵਾਰ ਦੀ ਦੇਰ ਸ਼ਾਮ ਉਸ ਸਮੇਂ ਭੂਚਾਲ ਆ ਗਿਆ ਜਦੋਂ ਉਥੋਂ ਮਜ਼ਦੂਰਾਂ ਨੂੰ ਜ਼ਮੀਨ ਤੋਂ ਦੂਰ ਚਲੇ ਜਾਣ ਦੀ ਗੱਲ ਕਹਿ ਕੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਲੋਹੇ ਦੇ ਗਾਰਡਰ ਲਾਉਣੇ ਸ਼ੁਰੂ ਕਰ ਦਿੱਤੇ। ਇਸ ਨਾਜਾਇਜ਼ ਕਬਜ਼ੇ ਦੀ ਗੱਲ ਸ਼ਹਿਰ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ। ਮੀਡੀਆ ਵਾਲਿਆਂ ਨੇ ਹੋ ਰਹੇ ਇਸ ਨਾਜਾਇਜ਼ ਕਬਜ਼ੇ ਸਬੰਧੀ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਸਮੇਤ ਈ. ਓ. ਚੇਤਨ ਸ਼ਰਮਾ ਨੂੰ ਫੋਨ ਲਾਉਣੇ ਸ਼ੁਰੂ ਕੀਤੇ। ਉਨ੍ਹਾਂ ਦੇ ਫੋਨ ਸਵਿੱਚ ਆਫ ਆਏ। ਜਦੋਂ ਸ਼ਹਿਰ ਵਾਸੀ ਸਵੇਰੇ ਜਾਗੇ ਤਾਂ ਕਬਜ਼ੇ ਵਾਲੀ ਥਾਂ 'ਤੇ ਲੋਹੇ ਦੇ ਪੇਂਟ ਕੀਤੇ ਖੋਖੇ ਖੜ੍ਹੇ ਕਰ ਦਿੱਤੇ ਗਏ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਸੀ ਜਿਸ ਜਗ੍ਹਾ 'ਤੇ ਕਬਜ਼ਾ ਕੀਤਾ ਗਿਆ ਹੈ, ਉਹ ਜੰਗਲਾਤ ਵਿਭਾਗ ਦੀ ਹੈ। ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਕਬਜ਼ਾ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਤਾਂ ਜੰਗਲਾਤ ਵਿਭਾਗ ਨੇ ਹਰਕਤ ਵਿਚ ਆਉਂਦੇ ਹੋਏ ਉਕਤ ਕਬਜ਼ੇ ਵਾਲੀ ਜਗ੍ਹਾ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਚਾਰੇ ਪਾਸੇ ਤਾਰ ਲਾ ਦਿੱਤੀ।
ਇਸ ਸਬੰਧੀ ਜਦੋਂ ਪ੍ਰੇਮ ਸਿੰਘ ਰੇਂਜ ਅਫਸਰ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਸ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਵਾਦਿਤ ਜਗ੍ਹਾ ਨੂੰ ਕਬਜ਼ੇ ਵਿਚ ਲੈ ਕੇ ਚਾਰੇ ਪਾਸੇ ਤਾਰ ਲਾ ਦਿੱਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਜਗ੍ਹਾ ਜੰਗਲਾਤ ਵਿਭਾਗ ਦੀ ਹੈ ਜਾਂ ਫਿਰ ਪੈਪਸੂ ਡਿਪਵੈਲਪਮੈਂਟ ਦੀ?
ਰੋਡਵੇਜ਼ ਪੈਨਸ਼ਨਰਾਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ
NEXT STORY