ਜਲੰਧਰ (ਖੁਰਾਣਾ)- ਹਰ ਵੱਡੇ ਸ਼ਹਿਰ 'ਚ ਟ੍ਰੈਫਿਕ ਦੇ ਸੁਚਾਰੂ ਸੰਚਾਲਨ ਲਈ ਟ੍ਰੈਫਿਕ ਪੁਲਸ ਵਲੋਂ ਗੱਡੀਆਂ ਟੋਅ ਕਰਨ ਯਾਨੀ ਉਨ੍ਹਾਂ ਨੂੰ ਆਪਣੀ ਗੱਡੀ ਰਾਹੀਂ ਚੁੱਕ ਲੈ ਜਾਣ ਦੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਜਲੰਧਰ ਵਿਚ ਵੀ ਅਜਿਹੀ ਵਿਵਸਥਾ ਪਿਛਲੇ ਕਈ ਮਹੀਨਿਆਂ ਤੋਂ ਲਾਗੂ ਹੈ ਪਰ ਹੁਣ ਗੱਡੀਆਂ ਟੋਅ ਕਰਨ ਵਾਲੀ ਜਲੰਧਰ ਪੁਲਸ ਦੀ ਟੀਮ 'ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ। ਇਸ ਟੀਮ 'ਤੇ ਦੋਸ਼ ਲੱਗ ਰਿਹਾ ਹੈ ਕਿ ਇਹ ਟੀਮ ਹਰ ਰੋਜ਼ ਬਿਨਾਂ ਨਾਗਾ ਸਿਰਫ ਮਿਲਾਪ ਚੌਕ ਦੇ ਨੇੜੇ-ਤੇੜੇ ਦੇ ਖੇਤਰ 'ਚ ਹੀ ਕਾਰਵਾਈ ਕਰਨ ਆ ਜਾਂਦੀ ਹੈ, ਜਿਨ੍ਹਾਂ ਵਿਚ ਕਈ ਵਾਰ ਇਕ ਹੀ ਸਥਾਨ ਤੋਂ ਗੱਡੀਆਂ ਨੂੰ ਟੋਅ ਕਰ ਕੇ ਲਿਜਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਪੁਲਸ ਨੇ ਗੱਡੀਆਂ ਟੋਅ ਕਰਨ ਦਾ ਕੰਮ ਇਕ ਪ੍ਰਾਈਵੇਟ ਏਜੰਸੀ ਨੂੰ ਦਿੱਤਾ ਹੋਇਆ ਹੈ, ਜਿਸ ਨੂੰ ਪ੍ਰਤੀ ਗੱਡੀ ਨਿਸ਼ਚਿਤ ਕਮੀਸ਼ਨ ਮਿਲਦੀ ਹੈ। ਕਾਰਵਾਈ ਸਮੇਂ ਜਲੰਧਰ ਪੁਲਸ ਦਾ ਇਕ ਅਧਿਕਾਰੀ ਇਸ ਟੀਮ ਦੇ ਨਾਲ ਹੁੰਦਾ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਇਸ ਟੀਮ ਦੀ ਸਿਰਫ ਮਿਲਾਪ ਚੌਕ ਦੇ ਨੇੜੇ-ਤੇੜੇ ਹੀ ਸਰਗਰਮੀ ਦਿਖਾਈ ਦਿੰਦੀ ਹੈ। ਕਦੇ-ਕਦੇ ਪੀ. ਐੱਨ. ਬੀ. ਚੌਕ ਦੇ ਨੇੜੇ ਅਤੇ ਕਦੇ ਕਚਹਿਰੀ ਖੇਤਰ ਵਿਚ ਟੀਮ ਵਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਬਾਕੀ ਸ਼ਹਿਰ ਨੂੰ ਬਿਲਕੁੱਲ ਨਜ਼ਰਅੰਦਾਜ਼ ਕੀਤਾ ਹੋਇਆ ਹੈ, ਉਥੇ ਗੱਡੀਆਂ ਦੀ ਗਲਤ ਪਾਰਕਿੰਗ ਦੇ ਕਾਰਨ ਟ੍ਰੈਫਿਕ 'ਚ ਕਿੰਨੀ ਰੁਕਾਵਟ ਪੈਂਦੀ ਹੈ, ਇਸ ਟੀਮ ਨੇ ਕਦੀ ਇਸਦਾ ਧਿਆਨ ਨਹੀਂ ਕੀਤਾ।
ਬੇਰੋਜ਼ਗਾਰੀ ਵਧਣ ਕਾਰਨ ਮੋਦੀ ਸਰਕਾਰ ਕਟਹਿਰੇ 'ਚ
NEXT STORY