ਜਲੰਧਰ, (ਸੁਧੀਰ)— ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦੇ ਹੋਏ ਚੋਰ ਲੁਟੇਰੇ ਦਿਨ ਪ੍ਰਤੀ ਦਿਨ ਹਾਵੀ ਹੋ ਰਹੇ ਹਨ, ਜਦੋਂਕਿ ਕਮਿਸ਼ਨਰੇਟ ਪੁਲਸ ਸ਼ਹਿਰ ਵਿਚ ਚੋਰ ਲੁਟੇਰਿਆਂ ਦਾ ਸਫਾਇਆ ਕਰਨ ਵਿਚ ਨਾਕਾਮ ਦਿਸ ਰਹੀ ਹੈ। ਅਜੇ ਪਹਿਲੀਆਂ ਵਾਰਦਾਤਾਂ ਪੁਲਸ ਹੱਲ ਨਹੀਂ ਕਰ ਪਾ ਰਹੀ ਕਿ ਬੇਖੌਫ ਲੁਟੇਰੇ ਕਮਿਸ਼ਨਰੇਟ ਪੁਲਸ ਨੂੰ ਖੁੱਲ੍ਹੇਆਮ ਚੁਣੌਤੀ ਦੇ ਕੇ ਅਗਲੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਅੱਜ ਵੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਿਨ-ਦਿਹਾੜੇ ਰਿਕਸ਼ੇ 'ਤੇ ਜਾ ਰਹੀ ਮਾਂ-ਬੇਟੀ ਨੂੰ ਚਲਦੇ ਰਿਕਸ਼ੇ ਤੋਂ ਧੱਕਾ ਮਾਰਿਆ, ਜਿਸ ਦੌਰਾਨ ਰਿਕਸ਼ੇ 'ਤੇ ਬੈਠੀ ਦਵਿੰਦਰ ਕੌਰ ਜ਼ਮੀਨ 'ਤੇ ਡਿੱਗ ਪਈ ਅਤੇ ਲੁਟੇਰੇ ਉਸ ਦੇ ਹੱਥੋਂ ਉਸਦਾ ਬੈਗ ਖੋਹ ਕੇ ਫਰਾਰ ਹੋ ਗਏ। ਘਟਨਾ ਵਿਚ ਦਵਿੰਦਰ ਕੌਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਅਤੇ ਉਸਦੀ ਲੱਤ ਖੂਨ ਨਾਲ ਲਥਪਥ ਹੋ ਗਈ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਲੁਟੇਰੇ ਉਥੋਂ ਫਰਾਰ ਹੋ ਗਏ। ਇਸਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 7 ਦੀ ਪੁਲਸ ਅਤੇ ਪੀ. ਸੀ. ਆਰ. ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਘਟਨਾ ਦਾ ਸ਼ਿਕਾਰ ਹੋਈ ਦਵਿੰਦਰ ਕੌਰ ਵਾਸੀ ਸ਼ਿਵ ਵਿਹਾਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਰੂਬੀ ਨਾਲ ਇਨਕਮ ਟੈਕਸ ਰਿਟਰਨ ਭਰਨ ਲਈ ਸਕਾਈਲਾਰਕ ਚੌਕ ਦੇ ਕੋਲ ਗਈ ਸੀ, ਜਿਸ ਦੇ ਬਾਅਦ ਉਹ ਆਪਣੀ ਬੇਟੀ ਦੇ ਨਾਲ ਰਿਕਸ਼ੇ 'ਤੇ ਘਰ ਜਾ ਰਹੀ ਸੀ। ਜਦੋਂ ਪੀ. ਪੀ. ਆਰ. ਮਾਰਕੀਟ ਦੇ ਕੋਲ ਪਹੁੰਚੀ ਤਾਂ ਪਿਛਿਓਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੇ ਦਵਿੰਦਰ ਕੌਰ ਨੂੰ ਚਲਦੇ ਰਿਕਸ਼ੇ ਤੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਤੇ ਲੁਟੇਰੇ ਜ਼ਮੀਨ 'ਤੇ ਡਿੱਗੀ ਦਵਿੰਦਰ ਕੌਰ ਹੱਥੋਂ ਪਰਸ ਖੋਹ ਕੇ ਫਰਾਰ ਹੋ ਗਏ। ਘਟਨਾ ਵਿਚ ਦਵਿੰਦਰ ਕੌਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪਰਸ ਵਿਚ ਕਰੀਬ 700 ਰੁਪਏ ਦੀ ਨਕਦੀ, ਮੋਬਾਇਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਸਨ।
ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ 'ਚ ਦੋ ਸਕੇ ਭਰਾਵਾਂ ਨੂੰ 10-10 ਸਾਲ ਦੀ ਕੈਦ
NEXT STORY