ਹਰਿਆਣਾ - ਕਸਬਾ ਹਰਿਆਣਾ ਅਤੇ ਆਸ-ਪਾਸ ਦੇ ਖੇਤਰ 'ਚ ਲੁੱਟ-ਖੋਹ, ਠੱਗੀ ਅਤੇ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਪਰ ਹਰਿਆਣਾ ਪੁਲਸ ਨੂੰ ਅਜੇ ਕੋਈ ਵੀ ਵੱਡੀ ਸਫਲਤਾ ਹਾਸਲ ਨਹੀਂ ਹੋਈ, ਜਿਸ ਕਾਰਨ ਹੀ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਢੋਲਵਾਹਾ ਬੱਸ ਅੱਡਾ ਹਰਿਆਣਾ ਵਿਖੇ ਅੱਜ ਸ਼ਾਮ ਲੁਟੇਰਿਆਂ ਨੇ ਇਕ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਸੋਨੇ ਦੀਆਂ ਦੋ ਵੰਗਾਂ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਤਾ ਦੇਵੀ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ ਨੇ ਦੱਸਿਆ ਕਿ ਅੱਜ ਉਹ ਸ਼ਾਮ ਢੋਲਵਾਹਾ ਅੱਡਾ ਹਰਿਆਣਾ ਤੋਂ ਆਪਣੇ ਪਿੰਡ ਜਾਣ ਲਈ ਬੱਸ 'ਚ ਚੜ੍ਹ ਗਈ ਤਾਂ ਉਸੇ ਸਮੇਂ ਹੀ ਇਕ ਹੋਰ ਔਰਤ ਬੱਸ 'ਚ ਆਈ ਤੇ ਕਹਿਣ ਲੱਗੀ ਕਿ ਤੁਹਾਡੇ ਰਿਸ਼ਤੇਦਾਰ ਹੇਠਾਂ ਖੜ੍ਹੇ ਹਨ ਤੁਹਾਨੂੰ ਬੁਲਾ ਰਹੇ ਹਨ। ਮੈਂ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਤਾਂ ਉਸ ਨੇ ਕਿਹਾ ਕਿ ਤੁਸੀਂ ਹੇਠਾਂ ਜਾ ਕੇ ਮਿਲ ਤਾਂ ਲਵੋ, ਉਹ ਤੁਹਾਨੂੰ ਜਾਣਦੇ ਹਨ। ਮੈਂ ਫਿਰ ਬੱਸ 'ਚੋਂ ਹੇਠਾਂ ਆਈ ਤੇ ਦੇਖਿਆ ਕਿ ਇਕ ਕਾਰ ਖੜ੍ਹੀ ਸੀ, ਜਿਸ ਦੀ ਡਰਾਈਵਰ ਸੀਟ 'ਤੇ ਇਕ ਆਦਮੀ ਬੈਠਾ ਸੀ ਤੇ ਦੋ ਔਰਤਾਂ ਪਿੱਛੇ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਸਾਨੂੰ ਪਛਾਣ ਨਹੀਂ ਰਹੀ ਤੇ ਉਹ ਮੈਨੂੰ ਮਿਲਣ ਲੱਗ ਪਈਆਂ। ਇੰਨੇ 'ਚ ਹੀ ਮੇਰੇ ਹੱਥ 'ਚ ਪਈਆਂ ਦੋ ਸੋਨੇ ਦੀਆਂ ਵੰਗਾਂ ਉਨ੍ਹਾਂ ਵੱਲੋਂ ਲਾਹ ਲਈਆਂ ਗਈਆਂ ਤੇ ਕਾਰ ਇਕ ਦਮ ਤੇਜ਼ ਰਫਤਾਰ 'ਚ ਢੋਲਵਾਹਾ ਰੋਡ ਵੱਲ ਨੂੰ ਚਲੀ ਗਈ। ਮੇਰੇ ਵਲੋਂ ਰੌਲਾ ਵੀ ਪਾਇਆ ਪਰ ਕਾਰ ਕਿਤੇ ਦੀ ਕਿਤੇ ਚਲੀ ਗਈ।
ਇਸ ਘਟਨਾ ਬਾਰੇ ਹਰਿਆਣਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਥੇ ਇਹ ਵਰਣਨਯੋਗ ਹੈ ਕਿ ਲੁਟੇਰਿਆਂ ਨੇ ਪਹਿਲਾਂ ਵੀ ਢੋਲਵਾਹਾ ਰੋਡ 'ਤੇ ਸੈਰ ਕਰਨ ਗਈ ਔਰਤ ਦਾ ਸੋਨੇ ਦਾ ਕੜਾ ਖੋਹ ਲਿਆ ਸੀ।
ਝੋਪੜੀ ਤੋਂ ਲੈ ਕੇ ਰਾਸ਼ਟਰਪਤੀ ਦੀ ਕੁਰਸੀ ਤੱਕ ਦਾ ਸਫਰ, ਪੂਰਾ ਕਰ ਦਿਖਾਇਆ ਹੋਣਹਾਰ ਦਲਿਤ ਨੇ
NEXT STORY