ਅੰਮ੍ਰਿਤਸਰ : ਫਿਲਮ 'ਮੈਰੀਕਾਮ' ਬਣਾਉਣ ਵਾਲੇ ਫੇਮ ਡਾਇਰੈਕਟਰ ਓਮੰਗ ਕੁਮਾਰ ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ ਵਿਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ 'ਤੇ ਫਿਲਮ ਬਣਾ ਰਹੇ ਹਨ, ਜਿਸਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪਹਿਲਾਂ ਮੁੰਬਈ ਵਿਚ ਹੀ ਸੈੱਟ ਤਿਆਰ ਕਰਵਾਇਆ ਗਿਆ ਹੈ। ਆਰੰਭ ਵਾਲੇ ਸੀਨ ਸਿਰਫ ਸਰਬਜੀਤ ਦਾ ਕਿਰਦਾਰ ਨਿਭਾਉਣ ਵਾਲੇ ਰਣਦੀਪ ਹੁੱਡਾ ਅਤੇ ਉਸਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਉਣ ਵਾਲੀ ਐਸ਼ਵਰਿਆ ਰਾਏ 'ਤੇ ਫਿਲਮਾਏ ਜਾਣਗੇ।
ਇਸਤੋਂ ਬਾਅਦ ਅਗਲੀ ਸ਼ੂਟਿੰਗ ਫਰਵਰੀ ਮਹੀਨੇ ਵਿਚ ਅੰਮ੍ਰਿਤਸਰ ਅਤੇ ਭਿੱਖੀਵਿੰਡ ਵਿਚ ਹੋਵੇਗੀ। ਇਸ ਸਬੰਧੀ ਫਿਲਮ ਦੀ ਪੂਰੀ ਟੀਮ ਫਰਵਰੀ ਵਿਚ ਅੰਮ੍ਰਿਤਸਰ ਆਵੇਗੀ। ਫਿਲਮ ਵਿਚ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਦਾ ਰੋਲ ਰਿਚਾ ਚੱਡਾ ਨਿਭਾਵੇਗੀ ਅਤੇ ਉਹ ਵੀ ਫਰਵਰੀ ਵਿਚ ਅੰਮ੍ਰਿਤਸਰ ਆਵੇਗੀ।
ਇਸ ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਅਤੇ ਜੀਸ਼ਾਨ ਕਾਦਰੀ ਹਨ। ਇਸ ਫਿਲਮ ਤੋਂ ਕਲਾਕਾਰਾਂ ਤੋਂ ਇਲਾਵਾ ਭਾਰਤੀਆਂ ਨੂੰ ਵੀ ਬਹੁਤ ਉਮੀਦਾਂ ਹਨ।
ਜਲੰਧਰ 'ਚ ਹਿੱਟ ਐਂਡ ਰਨ ਮਾਮਲਾ : ਰਾਤ ਵੇਲੇ ਸੜਕ ਕਿਨਾਰੇ ਮੂੰਗਫਲੀ ਵੇਚਣ ਵਾਲਿਆਂ 'ਤੇ ਮੌਤ ਬਣ ਕੇ ਚੜ੍ਹੀ ਕਾਰ (ਵੀਡ
NEXT STORY