ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਦੇ ਸੈਕਟਰ-26 ਦੇ ਇੰਸਟੀਚਿਊਟ ਫਾਰ ਦਿ ਬਲਾਈਂਡ ਦੇ ਵਿਦਿਆਰਥੀ ਦੂਜਿਆਂ ਦੇ ਘਰਾਂ ਨੂੰ ਰੌਸ਼ਨ ਕਰਨ ਦਾ ਕੰਮ ਕਰ ਰਹੇ ਹਨ। ਇਨ੍ਹੀਂ ਦਿਨੀਂ ਅੰਨ੍ਹੇ ਬੱਚਿਆਂ ਵਲੋਂ ਖੂਬਸੂਰਤ ਮੋਮਬੱਤੀਆਂ ਬਣਾ ਕੇ ਵਿਦਿਆਰਥੀਆਂ ਦੇ ਹੁਨਰ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਦੀਵਾਲੀ ਮੌਕੇ ਉਨ੍ਹਾਂ ਦੇ ਅਰਮਾਨਾਂ ਦੀ ਰੌਸ਼ਨੀ ਹਰ ਘਰ ਨੂੰ ਰੌਸ਼ਨ ਕਰੇਗੀ। ਇਸ ਪਹਿਲ ਨੂੰ ਅੱਗੇ ਇੰਸਟੀਚਿਊਟ ਫਾਰ ਦਿ ਬਲਾਈਂਡ ਦੇ ਅਧਿਆਪਕ ਵੀ ਉਨ੍ਹਾਂ ਦੀ ਕੋਸ਼ਿਸ਼ ਨੂੰ ਸਰਾਹ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਅੰਨ੍ਹੇ ਅਪਾਹਜ ਵਿਦਿਆਰਥੀ ਦੀਵਾਲੀ ਲਈ ਵੱਖ-ਵੱਖ ਡਿਜ਼ਾਈਨਾਂ ਵਿੱਚ ਮੋਮਬੱਤੀਆਂ ਬਣਾ ਰਹੇ ਹਨ, ਜੋ ਕਿ ਇੰਸਟੀਚਿਊਟ ਸੋਸਾਇਟੀ ਰਾਹੀਂ ਇਨ੍ਹੀਂ ਦਿਨੀਂ ਵੇਚੀਆਂ ਜਾਂਦੀਆਂ ਹਨ। ਮੋਮਬੱਤੀਆਂ ਵੇਚਣ ਨਾਲ ਸੋਸਾਇਟੀ ਨੂੰ ਵਿੱਤੀ ਸਹਾਇਤਾ ਮਿਲਦੀ ਹੈ, ਪਰ ਉਹ ਬੱਚਿਆਂ ਨੂੰ ਹੁਨਰ ਅਤੇ ਦੁਨਿਆਵੀ ਸਮਝ ਵੀ ਪ੍ਰਦਾਨ ਕਰਦੇ ਹਨ। ਬਲਾਈਂਡ ਸਕੂਲ ਕਈ ਸਾਲਾਂ ਤੋਂ ਦੀਵਾਲੀ ਲਈ ਮੋਮਬੱਤੀਆਂ ਬਣਾ ਰਿਹਾ ਹੈ। ਇਨ੍ਹਾਂ ਮੋਮਬੱਤੀਆਂ ਨੂੰ ਖਰੀਦਣ ਲਈ ਲੋਕ ਦੂਰ-ਦੁਰਾਡੇ ਤੋਂ ਸਕੂਲ 'ਚ ਆ ਰਹੇ ਹਨ।
ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਾਡੇ ਇੰਸਟੀਚਿਊਟ ਫਾਰ ਦਿ ਬਲਾਈਂਡ ਦੇ ਵਿਦਿਆਰਥੀ ਦੀਵਾਲੀ ਦੇ ਸ਼ੁੱਭ ਮੌਕੇ ਲਈ ਸੁੰਦਰ ਮੋਮਬੱਤੀਆਂ ਬਣਾ ਰਹੇ ਹਨ। ਭਾਵੇਂ ਉਹ ਨਹੀਂ ਦੇਖ ਸਕਦੇ, ਪਰ ਉਹ ਇਸਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੇ ਹਨ, ਇਹ ਗਿਆਨ, ਉਮੀਦ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਹੈ। ਉਨ੍ਹਾਂ ਦਾ ਉਤਸ਼ਾਹ ਅਤੇ ਰਚਨਾਤਮਕਤਾ ਇਹ ਸੰਦੇਸ਼ ਦਿੰਦੀ ਹੈ ਕਿ ਸੱਚਾ ਪ੍ਰਕਾਸ਼ ਸਾਡੇ ਅੰਦਰ ਹੈ।
ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੇ ਨਾਲ ਕਾਰੀਗਰ ਪਹਿਲਾ ਕੰਮ ਕਰਦੇ ਹਨ ਅਤੇ ਮੋਮਬੱਤੀਆਂ ਨੂੰ ਸਜਾਵਟੀ ਪੈਕਿੰਗ ਅਤੇ ਨਿਖਾਰਨ ਦਾ ਕੰਮ ਬਲਾਈਂਡ ਵਿਦਿਆਰਥੀਆਂ ਵਲੋਂ ਹੱਥਾਂ ਦੇ ਨਾਲ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਸਮਝ ਹੱਥਾਂ ਨਾਲ ਕੰਮ ਕਰਨ 'ਤੇ ਪਤਾ ਲੱਗਦੀ ਹੈ। ਬਹੁਤ ਸੋਹਣਿਆ ਮੋਮਬੱਤੀਆਂ ਜੋ ਕਰੀਬ ਦੋ ਮਹੀਨੇ ਤੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਤੱਕ 7 ਕੁਇੰਟਲ ਤਿਆਰ ਕੀਤੀ ਗਈਆ ਹਨ। ਪ੍ਰਿੰਸੀਪਲ ਨੇ ਅੱਗੇ ਕਿਹਾ ਕਿ ਇੰਸਟੀਚਿਊਟ ਫਾਰ ਦ ਬਲਾਈਂਡ ਅਪਾਹਜ ਵਿਦਿਆਰਥੀਆਂ ਨੂੰ ਹੋਸਟਲ ਵਿੱਚ ਰੱਖ ਕੇ ਸਿੱਖਿਆ ਪ੍ਰਦਾਨ ਤੋਂ ਇਲਾਵਾ ਉਨ੍ਹਾਂ ਦੇ ਹੋਰ ਹੁਨਰ ਨੂੰ ਨਿਖਾਰਨ ਲਈ ਵੀ ਪਹਿਲ ਕਦਮੀ ਵਿੱਚ ਯਤਨ ਕਰਦੀ ਹੈ। ਸਕੂਲ ਵਿੱਚ ਕਾਰੀਗਰ ਲੰਬੇ ਸਮੇਂ ਇਹ ਕੰਮ ਕਰਦੇ ਹੋਏ ਵਿਦਿਆਰਥੀਆਂ ਨੂੰ ਸਿਖਲਾਈ ਦੇ ਰਹੇ ਹਨ। ਸਕੂਲ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਲਗਭਗ 150 ਬੱਚੇ ਇੱਥੇ ਮੁਫ਼ਤ ਪੜ੍ਹਦੇ ਹਨ। ਕਾਰੀਗਰ ਵਿਦਿਆਰਥੀਆਂ ਨੂੰ ਮੋਮਬੱਤੀਆਂ ਬਣਾਉਣ ਦੀ ਸਿਖਲਾਈ ਦਿੰਦੇ ਹਨ।
ਚੰਡੀਗੜ੍ਹ ਪੁਲਸ ਖ਼ਿਲਾਫ਼ ਹਾਈਕੋਰਟ ਪੁੱਜੀ ਪੰਜਾਬ ਪੁਲਸ, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY