ਲੁਧਿਆਣਾ, (ਮਹੇਸ਼)- ਬਹੁ-ਚਰਚਿਤ ਆੜ੍ਹਤੀ ਹੱਤਿਆਕਾਂਡ ਦੇ ਤਾਰ ਪਹਿਲਾਂ ਤੋਂ ਇਰਾਦਾ ਕਤਲ ਦੇ ਮਾਮਲੇ 'ਚ ਜੇਲ 'ਚ ਬੰਦ ਮੁਲਜ਼ਮ ਯੋਗਰਾਜ ਨਾਲ ਜੁੜਦੇ ਜਾ ਰਹੇ ਹਨ। ਹੋ ਸਕਦਾ ਹੈ ਕਿ ਪੁਲਸ ਉਸ ਨੂੰ ਫਿਰ ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕਰੇ। ਪੁਲਸ ਦਾ ਯੋਗਰਾਜ 'ਤੇ ਸ਼ੱਕ ਦਾ ਇਕ ਕਾਰਨ ਇਹ ਵੀ ਹੈ ਕਿ ਆੜ੍ਹਤੀ ਹੱਤਿਆਕਾਂਡ ਤੇ ਇਸੇ ਮਹੀਨੇ ਯੋਗਰਾਜ ਦੇ ਜੀਜਾ ਅਜੇ ਵਲੋਂ ਚਲਾਈ ਗਈ ਗੋਲੀ ਕਾਫੀ ਮਿਲਦੀ ਜੁਲਦੀ ਹੈ।
ਪੁਲਸ ਵਲੋਂ ਹੁਣ ਤੱਕ ਦੀ ਕੀਤੀ ਗਈ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆੜ੍ਹਤੀ ਘਾਰਜੀਤ ਸਿੰਘ ਦੀ ਹੱਤਿਆ 'ਚ ਗ੍ਰਿਫਤਾਰ ਕੀਤੇ ਗਏ ਗੌਰਵ ਕੁਮਾਰ ਉਰਫ ਗੋਰਾ ਡਾਨ, ਜੋ ਕਿ 2 ਦਿਨ ਦੇ ਪੁਲਸ ਰਿਮਾਂਡ 'ਤੇ ਹੈ, ਦੇ ਯੋਗਰਾਜ ਦੇ ਨਾਲ ਦੋਸਤਾਨਾ ਸਬੰਧ ਹਨ। ਇੰਨਾ ਹੀ ਨਹੀਂ ਆੜ੍ਹਤੀ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਗੋਰਾ ਜੇਲ 'ਚ ਯੋਗਰਾਜ ਨੂੰ ਮਿਲਣ ਲਈ ਵੀ ਗਿਆ ਸੀ। ਯੋਗਰਾਜ ਨੇ ਹੀ ਗੋਰਾ ਨੂੰ ਪਿਸਤੌਲ ਤੇ ਗੋਲੀ ਸਿੱਕਾ ਉਪਲਬਧ ਕਰਵਾਇਆ ਸੀ।
ਬਸਤੀ ਜੋਧੇਵਾਲ ਥਾਣਾ ਇੰਚਾਰਜ ਬੀਰਬਲ ਨੇ ਦੱਸਿਆ ਕਿ ਯੋਗਰਾਜ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਜਿਸ ਲਈ ਜਲਦ ਹੀ ਅਦਾਲਤ 'ਚ ਅਰਜ਼ੀ ਲਗਾਈ ਜਾਵੇਗੀ। ਯੋਗਰਾਜ ਤੋਂ ਪੁੱਛਗਿੱਛ ਤੋਂ ਬਾਅਦ ਪੂਰੇ ਮਾਮਲੇ ਤੋਂ ਪਰਦਾ ਉਠ ਸਕਦਾ ਹੈ। ਪੀਰੂ ਬੰਦਾ ਦੇ ਰਹਿਣ ਵਾਲੇ ਯੋਗਰਾਜ ਤੇ ਉਸ ਦੀ ਮਾਤਾ ਮਧੂ ਨੂੰ 11 ਜੂਨ ਨੂੰ ਇਕ ਇਰਾਦਾ ਕਤਲ ਦੇ ਮਾਮਲੇ 'ਚ ਸਲੇਮ ਟਾਬਰੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਯੋਗਰਾਜ ਨੇ ਆਪਣੀ ਮਾਤਾ ਮਧੂ, ਜੀਜਾ ਤੇ ਇਕ ਹੋਰ ਨੌਜਵਾਨ ਆਯੂਸ਼ ਦੇ ਨਾਲ ਮਿਲ ਕੇ ਇਸੇ ਇਲਾਕੇ ਦੇ ਰਹਿਣ ਵਾਲੇ ਪਿੰ੍ਰਸ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਦੌਰਾਨ ਅਜੇ ਨੇ ਤੈਸ਼ 'ਚ ਆ ਕੇ ਪਿੰ੍ਰਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਫਾਇਰ ਵੀ ਕਰ ਦਿੱਤੇ ਸਨ। ਜਿਸ 'ਚ ਪਿੰ੍ਰਸ ਤਾਂ ਬਚ ਗਿਆ ਸੀ, ਪਰ ਗੋਲੀਆਂ ਲੱਗਣ ਨਾਲ ਦੋਸ਼ੀ ਪੱਖ ਦੇ ਆਯੂਸ਼ ਸਮੇਤ 3 ਲੋਕ ਜ਼ਖ਼ਮੀ ਹੋ ਗਏ ਸਨ। ਬਾਅਦ 'ਚ ਜਦ ਆਯੂਸ਼ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਪੁਲਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ ਪਰ ਅਜੇ ਹੁਣ ਤੱਕ ਗ੍ਰਿਫਤਾਰ ਨਹੀਂ ਹੈ ਅਤੇ ਪੁਲਸ ਉਸ ਨੂੰ ਫੜਨ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ। ਪਿੰ੍ਰਸ 'ਤੇ ਕਾਤਲਾਨਾ ਹਮਲਾ ਇਸ ਲਈ ਕੀਤਾ ਗਿਆ, ਕਿਉਂਕਿ ਪਿਛਲੇ ਸਾਲ 20 ਨਵੰਬਰ ਨੂੰ ਯੋਗਰਾਜ ਦੇ ਭਰਾ ਵਿਸ਼ਾਲ 'ਤੇ ਜਾਨਲੇਵਾ ਹਮਲਾ ਹੋਇਆ ਸੀ। ਉਸ 'ਤੇ ਗੋਲੀ ਚੱਲੀ ਸੀ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਇਸ ਮਾਮਲੇ 'ਚ ਮੁੱਖ ਦੋਸ਼ੀ ਲਖਵਿੰਦਰ ਸਿੰਘ ਅਤੇ ਪਿੰ੍ਰਸ ਸਮੇਤ 7 ਲੋਕਾਂ 'ਤੇ ਕੇਸ ਦਰਜ ਹੋਇਆ ਸੀ ਤੇ ਜਦ ਪਿੰ੍ਰਸ ਜ਼ਮਾਨਤ 'ਤੇ ਬਾਹਰ ਆਇਆ ਤਾਂ ਦੋਸ਼ੀ ਪੱਖ ਨੇ ਉਸ 'ਤੇ ਹਮਲਾ ਕਰ ਦਿੱਤਾ ਸੀ।
ਪਹਿਲਾਂ ਵੀ ਪੁਲਸ ਰਿਮਾਂਡ 'ਚੋਂ ਬਚ ਨਿਕਲਿਆ ਯੋਗਰਾਜ
ਯੋਗਰਾਜ ਜੋ ਕਿ ਆਪਣੇ -ਆਪ 'ਚ ਬਹੁਤ ਸ਼ਾਤਿਰ ਹੈ। ਉਸ ਨੂੰ ਸਲੇਮ ਟਾਬਰੀ ਪੁਲਸ ਨੇ ਇਰਾਦਾ ਕਤਲ ਦੇ ਮਾਮਲੇ ਵਿਚ ਪੁੱਛਗਿੱਛ ਲਈ 2 ਦਿਨ ਦੇ ਰਿਮਾਂਡ 'ਤੇ ਲਿਆ ਸੀ ਪਰ ਅਸਲੇ ਦੇ ਮਾਮਲੇ 'ਚ ਪੁਲਸ ਉਸ ਤੋਂ ਕੋਈ ਵੀ ਰਾਜ਼ ਨਾ ਉਗਲਵਾ ਸਕੀ।
ਗੋਰਾ ਨਾਲ ਉਸ ਦੇ ਘਰ ਮਿਲਣ ਆਇਆ ਸੀ ਯੋਗਰਾਜ ਦਾ ਨਜ਼ਦੀਕੀ
ਵਿਸਵਾਸ਼ਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 29 ਜੂਨ ਨੂੰ ਜਦ ਸਬਜ਼ੀ ਮੰਡੀ 'ਚ ਆੜ੍ਹਤੀ ਘਾਰਜੀਤ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਠੀਕ 2 ਦਿਨ ਪਹਿਲਾਂ ਕਾਲੇ ਰੰਗ ਦੀ ਇਕ ਗੱਡੀ 'ਚ ਇਕ ਨੌਜਵਾਨ ਗੋਰਾ ਦੇ ਘਰ ਉਸ ਨੂੰ ਮਿਲਣ ਲਈ ਆਇਆ ਸੀ। ਤਦ ਉਹ ਉਸ ਨੂੰ ਕੁਝ ਸਾਮਾਨ ਵੀ ਦੇ ਕੇ ਗਿਆ ਸੀ। ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਦੇ ਹੱਥ ਲੱਗੀ ਹੈ। ਇਹ ਨੌਜਵਾਨ ਯੋਗਰਾਜ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ।
ਬਰਸਾਤ ਕਾਰਨ ਰੈਣ ਬਸੇਰਾ ਹੋਇਆ ਢਹਿ-ਢੇਰੀ
NEXT STORY