ਖਰੜ(ਰਣਬੀਰ, ਅਮਰਦੀਪ)-ਸਥਾਨਕ ਗਾਰਡਨ ਕਾਲੋਨੀ ਦੀ ਰਹਿਣ ਵਾਲੀ ਇਕ ਸੇਵਾਮੁਕਤ ਅਧਿਆਪਕਾ ਨੇ ਮਾਨਸਿਕ ਤਣਾਅ ਕਾਰਨ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸਿਵਲ ਹਸਪਤਾਲ ਖਰੜ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਘਟਨਾ ਦੀ ਜਾਂਚ ਕਰ ਰਹੇ ਸਿਟੀ ਪੁਲਸ ਤੋਂ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਜਰਨੈਲ ਕੌਰ (62) ਪਤਨੀ ਜਗਦੀਸ਼ ਸਿੰਘ ਦੇ ਲੜਕੇ ਦੀ 5 ਸਾਲ ਪਹਿਲਾਂ ਰੇਲ ਨਾਲ ਹੋਏ ਇਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਸੀ। ਇਸੇ ਸਦਮੇ ਕਾਰਨ ਜਰਨੈਲ ਕੌਰ ਦਿਮਾਗੀ ਤੌਰ 'ਤੇ ਅਕਸਰ ਪ੍ਰੇਸ਼ਾਨ ਰਹਿ ਰਹੀ ਸੀ। ਬੀਤੀ 4 ਤਰੀਕ ਨੂੰ ਉਹ ਘਰੋਂ ਅਚਾਨਕ ਕਿਧਰੇ ਚਲੀ ਗਈ, ਜਿਸਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਾ ਲੱਗਾ ਤਾਂ ਇਸਦੀ ਇਤਲਾਹ ਉਸਦੇ ਪਰਿਵਾਰ ਵਲੋਂ ਪੁਲਸ ਨੂੰ ਦਿੱਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਰਨੈਲ ਕੌਰ ਵਲੋਂ ਖੁਦਕੁਸ਼ੀ ਲਈ ਜ਼ਿਲਾ ਰੂਪਨਗਰ ਨੇੜੇ ਪਿੰਡ ਪਥਰੇੜੀ ਜੱਟਾਂ ਸਤਲੁਜ ਨਹਿਰ 'ਚ ਛਾਲ ਮਾਰੀ ਗਈ ਸੀ। ਭਾਵੇਂ ਮੌਕੇ 'ਤੇ ਹਾਜ਼ਰ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਬਾਹਰ ਕੱਢ ਕੇ ਇਸਦੀ ਜਾਣਕਾਰੀ ਰੋਪੜ ਪੁਲਸ ਨੂੰ ਵੀ ਦਿੱਤੀ ਪਰ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ।
ਚਾਰਾਂ ਡਵੀਜ਼ਨਾਂ ਦੇ ਗਾਇਬ ਹਜ਼ਾਰਾਂ ਮੀਟਰਾਂ ਨਾਲ ਵਿਭਾਗ ਨੂੰ ਕਰੋੜਾਂ ਦਾ ਘਾਟਾ
NEXT STORY