ਬਟਾਲਾ, (ਖੋਖਰ)- ਜਸਬੀਰ ਕੌਰ ਸਰਕਾਰੀ ਅਧਿਆਪਕਾ ਪਤਨੀ ਨਿਰਮਲ ਸਿੰਘ ਵਾਸੀ ਡੁਲਟਾਂ ਵਾਲੀ ਗਲੀ ਨੇ ਦੱਸਿਆ ਕਿ ਅਸੀਂ ਵਿਸ਼ਵਕਰਮਾ-ਡੇ ਵਾਲੇ ਦਿਨ ਆਪਣੇ ਪੇਕੇ ਘਰਵਾਲੇ ਦੇ ਨਾਲ ਬੱਚਿਆਂ ਸਮੇਤ ਪਿੰਡ ਨਾਰਦਾ ਗਏ ਹੋਏ ਸੀ, ਜਦੋਂ ਅਗਲੇ ਦਿਨ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਕਮਰੇ 'ਚ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਜਸਬੀਰ ਕੌਰ ਨੇ ਦੱਸਿਆ ਕਿ ਜਾਂਚ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਚੋਰ 4 ਸੋਨੇ ਦੀਆਂ ਚੂੜੀਆਂ, 1 ਸੋਨੇ ਦਾ ਕੜਾ, 1 ਸੋਨੇ ਦੀ ਚੈਨ, 3 ਮੁੰਦਰੀਆਂ, ਟਾਪਸ, ਚਾਂਦੀ ਦੀਆਂ 3 ਝਾਂਜਰਾਂ ਅਤੇ 6 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਦੀ ਸੂਚਨਾ ਸਿੰਬਲ ਚੌਕੀ 'ਚ ਦਰਜ ਕਰਵਾ ਦਿੱਤੀ ਗਈ ਹੈ।
ਪਸ਼ੂਆਂ ਦੀ ਨਸਲ ਸੁਧਾਰਨ ਲਈ ਬ੍ਰਾਜ਼ੀਲ ਤੋਂ ਸੀਮਨ ਮੰਗਵਾਇਆ
NEXT STORY