ਤਪਾ ਮੰਡੀ (ਸ਼ਾਮ,ਗਰਗ) - ਬੀਤੀ ਰਾਤ ਇਥੋਂ 10 ਕਿਲੋਮੀਟਰ ਦੂਰ ਖੁੱਡੀ ਖੁਰਦ ਨਜ਼ਦੀਕ ਚੂਨੇ ਦਾ ਭਰਿਆ ਟਰੱਕ ਅੱਗ ਲੱਗਣ ਕਾਰਨ ਸੁਆਹ ਹੋ ਗਿਆ। ਪਰ ਚਾਲਕ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਰਾਜਸਥਾਨ ਦਾ ਟਰੱਕ ਚੂਨੇ ਦਾ ਭਰ ਕੇ ਬਰਨਾਲਾ ਜਾ ਰਿਹਾ ਸੀ ਤਾਂ ਰਾਤ ਕੋਈ 12.30 ਵਜੇ ਦੇ ਕਰੀਬ ਟਰੱਕ ਦਾ ਟਾਇਰ ਫੱਟ ਜਾਣ ਕਾਰਨ ਪਲਟ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਚਾਲਕ ਹੁਸ਼ਿਆਰੀ ਨਾਲ ਛਾਲ ਮਾਰ ਕੇ ਭੱਜ ਗਿਆ, ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿ੍ਰਗੇਡ ਬਰਨਾਲਾ ਦੇ ਫਾਇਰ ਅਫਸਰ ਤਰਸੇਮ ਸਿੰਘ, ਡਰਾਇਵਰ ਜਗਤਾਰ ਸਿੰਘ ਅਤੇ ਸ਼ੰਨਪ੍ਰੀਤ ਨੇ ਟਰੱਕ ਨੂੰ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਹ ਅੱਗ ਅਚਾਨਕ ਟਰੱਕ ਪਲਟ ਕੇ ਡੀਜ਼ਲ ਡੁੱਲਣ ਕਾਰਨ ਲੱਗੀ ਜਾਪਦੀ ਸੀ। ਪਰ ਟਰੱਕ ਮਾਲਕ ਨਾ ਹੋਣ ਕਾਰਨ ਪਤਾ ਨਹੀਂ ਲੱਗ ਸਕਿਆ। ਜਦ ਹੰਡਿਆਇਆ ਚੌਂਕੀ ਇੰਚਾਰਜ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੱਕ ਦਾ ਟਾਇਰ ਫੱਟਣ ਕਾਰਨ ਟਰੱਕ ਪਲਟ ਗਿਆ ਸੀ ਜਿਸ ਕਾਰਨ ਅੱਗ ਲੱਗੀ ਹੈ। ਇਸ ਟਰੱਕ ਦਾ ਚਾਲਕ ਮਨੀ ਰਾਮ ਪੁੱਤਰ ਗੰਗਾ ਬਿਸ਼ਨ ਵਾਲ-ਵਾਲ ਬਚ ਗਿਆ ਹੈ। ਇਸ ਹਾਦਸੇ 'ਚ ਟਰੱਕ ਸੜਕੇ ਸੁਆਹ ਹੋ ਗਿਆ ਹੈ।
ਪੰਜਾਬ ਪੁਲਸ ਦੀ ਖਾਕੀ 'ਤੇ ਫਿਰ ਲੱਗਾ ਦਾਗ, ਜਾਣੋ ਕੀ ਹੈ ਪੂਰਾ ਮਾਮਲਾ
NEXT STORY