ਅੰਮ੍ਰਿਤਸਰ, (ਸੰਜੀਵ)- ਵਿਜ਼ੀਬਿਲਟੀ 'ਤੇ ਭਾਰੀ ਪੈ ਰਹੀ ਧੁੰਦ ਨੇ ਸੜਕਾਂ 'ਤੇ ਵਾਹਨਾਂ ਦੀ ਰਫਤਾਰ ਨੂੰ ਰੋਕ ਕੇ ਰੱਖ ਦਿੱਤਾ ਹੈ। ਇਕ ਪਾਸੇ ਘੱਟ ਵਿਜ਼ੀਬਿਲਟੀ ਕਾਰਨ ਸੜਕ ਹਾਦਸਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਜ਼ਿਲਾ ਪੁਲਸ ਨੇ ਅਜੇ ਤੱਕ ਕੋਈ ਸਖ਼ਤ ਕਦਮ ਨਹੀਂ ਚੁੱਕੇ, ਜਿਨ੍ਹਾਂ 'ਚ ਧੁੰਦ ਵਿਚ ਹੋ ਰਹੀਆਂ ਸੜਕ ਦੁਰਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। ਸਵੇਰ ਤੇ ਸ਼ਾਮ ਵੇਲੇ ਸੜਕਾਂ 'ਤੇ ਦੌੜ ਰਹੀਆਂ ਗੱਡੀਆਂ ਆਪਸ 'ਚ ਟਕਰਾਉਣ ਦਾ ਡਰ ਬਣਿਆ ਰਹਿੰਦਾ ਹੈ। ਜ਼ਿਆਦਾਤਰ ਲੋਕ ਸੰਘਣੀ ਧੁੰਦ ਵਿਚ ਯਾਤਰਾ ਤੋਂ ਪ੍ਰਹੇਜ਼ ਤਾਂ ਕਰਦੇ ਹਨ ਪਰ ਕੰਮ 'ਤੇ ਜਾਣ ਲਈ ਸੜਕਾਂ 'ਤੇ ਵਾਹਨ ਚਲਾਉਣਾ ਵੀ ਜ਼ਰੂਰੀ ਰਹਿੰਦਾ ਹੈ।
ਸੰਘਣੀ ਧੁੰਦ ਕਾਰਨ 2 ਵਾਹਨਾਂ ਦੇ ਟਕਰਾਉਣ ਦੇ ਸਮਾਚਾਰ ਆਮ ਪੜ੍ਹੇ ਜਾਂਦੇ ਹਨ, ਜਿਨ੍ਹਾਂ ਤੋਂ ਬਚਣ ਲਈ ਵਾਹਨਾਂ ਦੀਆਂ ਹੈੱਡ ਲਾਈਟਾਂ ਨੂੰ ਹਮੇਸ਼ਾ ਲੋਅ ਬੀਮ 'ਤੇ ਰੱਖਣਾ ਚਾਹੀਦਾ ਹੈ, ਜਿਸ ਨਾਲ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਦੀ ਲਾਈਟ ਦਿਖਾਈ ਦੇ ਸਕੇ। ਕੋਹਰੇ ਨੂੰ ਦੇਖਦਿਆਂ ਚਾਲਕ ਨੂੰ ਰਫ਼ਤਾਰ 'ਤੇ ਇਸ ਕਦਰ ਧਿਆਨ ਰੱਖਣਾ ਚਾਹੀਦਾ ਹੈ ਕਿ ਬ੍ਰੇਕ ਲਾਉਂਦੇ ਸਮੇਂ ਵਾਹਨ ਬੇਕਾਬੂ ਨਾ ਹੋ ਸਕੇ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਦੀ ਟ੍ਰੈਫਿਕ ਦਾ?
ਏ. ਡੀ. ਸੀ. ਪੀ. ਟ੍ਰੈਫਿਕ ਜਸਵੰਤ ਕੌਰ ਦਾ ਕਹਿਣਾ ਹੈ ਕਿ ਧੁੰਦ ਵਿਚ ਹੋਣ ਵਾਲੀਆਂ ਸੜਕ ਦੁਰਘਟਨਾਵਾਂ 'ਤੇ ਕਾਬੂ ਪਾਉਣ ਲਈ ਜ਼ਿਲਾ ਪੁਲਸ ਸ਼ਹਿਰ ਅਤੇ ਬਾਈਪਾਸ 'ਤੇ ਆਵਾਜਾਈ ਦੇ ਪੁਖਤਾ ਪ੍ਰਬੰਧ ਕਰਨ ਜਾ ਰਹੀ ਹੈ, ਜਿਸ ਵਿਚ ਆਟੋ, ਟਰੈਕਟਰ-ਟਰਾਲੀ ਤੇ ਬੱਸਾਂ ਤੋਂ ਇਲਾਵਾ ਹੋਰ ਵਾਹਨਾਂ 'ਤੇ ਰਿਫਲੈਕਟਰ ਲਾਏ ਜਾਣਗੇ, ਉਥੇ ਹੀ ਵਾਹਨ ਚਾਲਕਾਂ ਨੂੰ ਧੁੰਦ ਵਿਚ ਗੱਡੀ ਨੂੰ ਹੌਲੀ-ਹੌਲੀ ਅਤੇ ਦੂਜੀ ਗੱਡੀ ਤੋਂ ਫਾਸਲਾ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਜਾਵੇਗੀ, ਜਿਸ ਦੇ ਲਈ ਟ੍ਰੈਫਿਕ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੂੰ ਸੜਕਾਂ ਅਤੇ ਚੌਕੀਆਂ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਨਾਲ ਧੁੰਦ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ 'ਤੇ ਕਾਬੂ ਪਾਇਆ ਜਾਵੇਗਾ।
ਬਲਾਈਂਡ ਮੋੜ 'ਤੇ ਗੱਡੀ ਦੀ ਰਫਤਾਰ ਕਾਬੂ 'ਚ ਹੋਵੇ
ਅਕਸਰ ਦੇਖਣ ਵਿਚ ਆਇਆ ਹੈ ਕਿ ਬਲਾਈਂਡ ਮੋੜ 'ਤੇ ਜਦੋਂ ਗੱਡੀ ਚਾਲਕ ਨੂੰ ਅੱਗੇ ਤੋਂ ਆਉਣ ਵਾਲੇ ਵਾਹਨਾਂ ਦਾ ਪਤਾ ਨਹੀਂ ਲੱਗਦਾ ਅਤੇ ਵਾਹਨ ਦੀ ਰਫਤਾਰ ਵੀ ਤੇਜ਼ ਹੁੰਦੀ ਹੈ ਤਾਂ ਇਹ ਦੋਵੇਂ ਕਾਰਨ ਸੜਕ ਹਾਦਸਿਆਂ ਦਾ ਸ਼ੱਕ ਬਣਾਏ ਰੱਖਦੇ ਹਨ। ਅਕਸਰ ਅਜਿਹੇ ਸੜਕ ਹਾਦਸੇ ਧੁੰਦ ਦੇ ਮੌਸਮ ਵਿਚ ਹੀ ਵਾਪਰਦੇ ਹਨ, ਇਸ ਲਈ ਜੇਕਰ ਚਾਲਕ ਅਜਿਹੇ ਰਸਤਿਆਂ 'ਤੇ ਥੋੜ੍ਹੀ ਜਿਹੀ ਸਾਵਧਾਨੀ ਰੱਖੇ ਅਤੇ ਜਦੋਂ ਤੱਕ ਅੰਨ੍ਹਾ ਮੋੜ ਪਾਰ ਨਾ ਕਰ ਲਵੇ ਗੱਡੀ ਦੀ ਰਫਤਾਰ ਨੂੰ ਪੂਰਾ ਕਾਬੂ ਵਿਚ ਕਰ ਲਵੇ ਤਾਂ ਦੁਰਘਟਨਾਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਨਗਰ ਕੌਂਸਲ ਨੇ ਸਮਾਧਾਂ ਅਤੇ ਖੇਤਾਂ ਨੇੜੇ ਸੁੱਟਿਆ ਕੂੜਾ, ਮਾਹੌਲ ਤਣਾਅਪੂਰਨ
NEXT STORY