ਗੁਰਦਾਸਪੁਰ, (ਵਿਨੋਦ)- ਕਾਹਨੂੰਵਾਨ ਚੌਕ, ਜੋ ਗੁਰਦਾਸਪੁਰ ਸ਼ਹਿਰ ਦਾ ਅੰਮ੍ਰਿਤਸਰ ਰੋਡ ਵੱਲੋਂ ਪ੍ਰਵੇਸ਼ ਦੁਆਰ ਕਹਾਉਂਦਾ ਹੈ, ਨੂੰ ਸੁੰਦਰ ਬਣਾਉਣ ਅਤੇ ਇਸ ਦਾ ਨਾਂ ਪਰਸ਼ੂਰਾਮ ਚੌਕ ਰੱਖਣ ਦਾ ਕੰਮ 10 ਦਿਨਾਂ ਤੋਂ ਬੰਦ ਹੋਣ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ, ਜਦਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਚੌਕ ਦੇ ਨਕਸ਼ੇ 'ਚ ਕੁਝ ਤਬਦੀਲੀ ਕਰਨ ਲਈ ਕੰਮ ਰੋਕਿਆ ਗਿਆ ਹੈ ਪਰ ਚੌਕ 'ਚ ਦੁਕਾਨਾਂ ਚਲਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਢੰਗ ਨਾਲ ਚੌਕ ਬਣਾਇਆ ਜਾ ਰਿਹਾ ਹੈ, ਉਸ ਨਾਲ ਜਿਥੇ ਸਾਡਾ ਕੰਮ ਠੱਪ ਹੋ ਜਾਵੇਗਾ, ਉਥੇ ਹੀ ਸੜਕ ਹਾਦਸੇ ਵਧਣ ਦੀ ਸੰਭਾਵਨਾ ਹਰ ਸਮੇਂ ਬਣੀ ਰਹੇਗੀ। ਇਸ ਚੌਕ ਦਾ ਨਿਰਮਾਣ ਕੰਮ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸ਼ੁਰੂ ਕਰਵਾਇਆ ਸੀ।
ਕੀ ਹੈ ਸਮੱਸਿਆ : ਸੂਤਰਾਂ ਅਨੁਸਾਰ ਇਹ ਚੌਕ ਪਹਿਲਾਂ ਬੱਬਰੀ ਬਾਈਪਾਸ 'ਤੇ ਬਣਾਇਆ ਜਾਣਾ ਸੀ ਤੇ ਉਸ ਚੌਕ 'ਤੇ ਲੱਗਭਗ 35 ਲੱਖ ਰੁਪਏ ਖਰਚ ਹੋਣੇ ਸਨ। ਉਸ ਚੌਕ ਨੂੰ ਸੁੰਦਰ ਬਣਾਉਣ ਦੇ ਕੰਮ ਨੂੰ ਹੁਣ ਕਾਹਨੂੰਵਾਨ ਚੌਕ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਹੈ ਪਰ ਇਸ ਚੌਕ ਦੀ ਬਨਾਵਟ ਤੇ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਸ 'ਚ ਬਹੁਤ ਵੱਡਾ ਥੜ੍ਹਾ ਬਣਾ ਕੇ ਸੁੰਦਰ ਨਹੀਂ ਬਣਾਇਆ ਜਾ ਸਕਦਾ। ਆਵਾਜਾਈ ਵਿਚ ਇਹ ਚੌਕ ਰੁਕਾਵਟ ਬਣ ਸਕਦਾ ਹੈ।
ਕੀ ਕਹਿੰਦੇ ਹਨ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ : ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੇ ਕਿਹਾ ਕਿ ਇਸ ਚੌਕ ਦੇ ਡਿਜ਼ਾਈਨ ਵਿਚ ਕੁਝ ਤਬਦੀਲੀਆਂ ਕਾਰਨ ਕੰਮ ਬੰਦ ਕਰਵਾਇਆ ਗਿਆ ਹੈ ਅਤੇ ਜਲਦੀ ਹੀ ਫਿਰ ਕੰਮ ਸ਼ੁਰੂ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਭਾਜਪਾ ਦੇ ਆਗੂ : ਇਸ ਚੌਕ ਸੰਬੰਧੀ ਸ਼ੁਰੂ ਹੋਏ ਵਿਵਾਦ ਸੰਬੰਧੀ ਭਾਜਪਾ ਦੇ ਕੌਂਸਲਰ ਵਿਕਾਸ ਗੁਪਤਾ, ਭਾਜਪਾ ਮੰਡਲ ਦੇ ਜਨਰਲ ਸਕੱਤਰ ਅੰਕੁਸ਼ ਮਹਾਜਨ ਦਾ ਦੋਸ਼ ਹੈ ਕਿ ਇਹ ਚੌਕ ਬਿਨਾਂ ਸੋਚੇ-ਸਮਝੇ ਬਣਾਇਆ ਜਾ ਰਿਹਾ ਹੈ। ਚੌਕ ਦੀ ਬਨਾਵਟ ਅਜਿਹੀ ਹੈ ਕਿ ਇਸ ਤਰ੍ਹਾਂ ਦਾ ਵਿਸ਼ਾਲ ਚੌਕ ਬਣਾਉਣਾ ਕਿਸੇ ਵੀ ਤਰ੍ਹਾਂ ਖਤਰੇ ਤੋਂ ਖਾਲੀ ਨਹੀਂ ਹੈ। ਚੌਕ ਨੂੰ ਸੁੰਦਰ ਬਣਾਉਣ ਲਈ ਬਹੁਤ ਛੋਟਾ ਥੜ੍ਹਾ ਬਣਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਨਾ ਤਾਂ ਆਵਾਜਾਈ ਪ੍ਰਭਾਵਿਤ ਹੋਵੇ ਤੇ ਨਾ ਹੀ ਦੁਕਾਨਦਾਰਾਂ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ।
ਨਾਜਾਇਜ਼ ਹੋਏ ਕਬਜ਼ੇ ਤੋਂ ਪ੍ਰੇਸ਼ਾਨ ਪਰਿਵਾਰ ਨੇ ਪ੍ਰਸ਼ਾਸਨ ਕੋਲ ਲਾਈ ਇਨਸਾਫ ਦੀ ਗੁਹਾਰ
NEXT STORY