ਜਾਡਲਾ, (ਜਸਵਿੰਦਰ)- ਬੀਤੀ ਰਾਤ ਪਿੰਡ ਕਾਹਮਾ ਲਾਗੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਗੰਭੀਰ ਜ਼ਖਮੀ ਹੋਏ ਦਵਿੰਦਰ ਗਿੱਲ ਵਾਸੀ ਜਲੰਧਰ ਨੂੰ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਬਰਨਾਲਾ ਕਲਾਂ ਵਿਖੇ ਲਿਆਂਦਾ ਤਾਂ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਦਾਖਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਹਾਲੇ ਭਾਈ ਅਸੀਂ ਰੋਟੀ ਖਾ ਰਹੇ ਹਾਂ, ਬਾਅਦ 'ਚ ਇਸ ਨੂੰ ਦੇਖਦੇ ਹਾਂ।
ਜਦੋਂ ਪੁਲਸ ਕਰਮਚਾਰੀਆਂ ਤੇ ਮੌਕੇ 'ਤੇ ਹਾਜ਼ਰ ਲੋਕਾਂ ਨੇ ਸਿਹਤ ਕਰਮਚਾਰੀਆਂ ਦੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵੱਲੋਂ ਆਪਣੀ ਮਨਮਰਜ਼ੀ ਨਾਲ ਕਰੀਬ ਅੱਧੇ ਘੰਟੇ ਪਿੱਛੋਂ ਤੜਫਦੇ ਹੋਏ ਜ਼ਖਮੀ ਨੂੰ ਦਾਖਲ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਜੇ ਕੁਝ ਸਮਾਂ ਹੋਰ ਮਰੀਜ਼ ਨੂੰ ਦਾਖਲ ਨਾ ਕਰਦੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਸੀ। ਜ਼ਿਕਰਯੋਗ ਹੈ ਕਿ ਦਵਿੰਦਰ ਗਿੱਲ ਆਪਣੇ ਮੋਟਰਸਾਈਕਲ 'ਤੇ ਰਾਤ ਕਰੀਬ 9.30 ਵਜੇ ਨਵਾਂਸ਼ਹਿਰ ਤੋਂ ਜਲੰਧਰ ਜਾ ਰਿਹਾ ਸੀ। ਜਦੋਂ ਉਹ ਉਕਤ ਥਾਂ 'ਤੇ ਪਹੁੰਚਿਆ ਤਾਂ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਉਹ ਸੜਕ ਕਿਨਾਰੇ ਇਕ ਡੂੰਘੇ ਟੋਏ 'ਚ ਜਾ ਡਿੱਗਾ। ਮੌਕੇ 'ਤੇ ਪਹੁੰਚੇ ਹਾਈਵੇ ਪੈਟਰੋਲਿੰਗ ਮੁਲਾਜ਼ਮਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਕੇ ਸਬੰਧਤ ਕਰਮਚਾਰੀਆਂ 'ਤੇ ਬਣਦੀ ਕਾਰਵਾਈ ਕਰਨਗੇ।
ਕਬਾੜੀਏ ਦੀ ਦੁਕਾਨ ਚੋਂ ਮਿਲਿਆ ਡੇਂਗੂ ਦਾ ਲਾਰਵਾ
NEXT STORY