ਜਲੰਧਰ (ਮਹੇਸ਼) : ਪੜ੍ਹਾਈ ਵਿਚ ਮਨ ਨਾ ਲੱਗਣ ਕਾਰਨ ਪ੍ਰੇਸ਼ਾਨ ਰਹਿੰਦੇ 19 ਸਾਲਾ ਨੌਜਵਾਨ ਨੇ ਆਪਣੀ ਮਾਂ ਅਤੇ ਭੈਣ ਨੂੰ ਸ਼ਹਿਰ ਵਿਚ ਕਿਸੇ ਕੰਮ ਲਈ ਛੱਡਣ ਤੋਂ ਬਾਅਦ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਇਹ ਮਾਮਲਾ ਜਲੰਧਰ ਛਾਉਣੀ ਦੇ ਥਾਣਾ ਪਰਾਗਪੁਰ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਦਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਪਰਾਗਪੁਰ ਚੌਕੀ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਣਜੀਤ ਕੁਮਾਰ ਵਜੋਂ ਹੋਈ ਹੈ, ਜੋ ਕਿ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਚ ਪੜ੍ਹਦਾ ਸੀ। ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਰੋਹਿਤ ਦੀ ਮਾਂ ਪੂਜਾ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਲੜਕਾ ਪਿਛਲੇ ਕੁਝ ਦਿਨਾਂ ਤੋਂ ਕਹਿ ਰਿਹਾ ਸੀ ਕਿ ਉਸ ਦਾ ਪੜ੍ਹਾਈ ’ਚ ਮਨ ਨਹੀਂ ਲੱਗ ਰਿਹਾ।
ਇਹ ਵੀ ਪੜ੍ਹੋ : ਦਿੱਲੀ 'ਚ ਬਦਮਾਸ਼ਾਂ ਦੀ ਦਹਿਸ਼ਤ; ਨਾਈਟ ਕਲੱਬ ਬਾਹਰ ਕੀਤੀ ਅੰਨ੍ਹੇਵਾਹ ਫਾਇਰਿੰਗ, ਬਾਊਂਸਰਾਂ ਨੂੰ ਗੋਡਿਆਂ ਭਾਰ ਬਿਠਾਇਆ
ਉਨ੍ਹਾਂ ਦੱਸਿਆ ਕਿ ਰੋਹਿਤ ਉਸ ਨੂੰ ਅਤੇ ਆਪਣੀ ਭੈਣ ਨੂੰ ਸ਼ਹਿਰ ਛੱਡ ਕੇ ਘਰ ਆ ਗਿਆ। ਜਦੋਂ ਉਹ 5.30 ਵਜੇ ਘਰ ਵਾਪਸ ਪਹੁੰਚੇ ਤਾਂ ਦੇਖਿਆ ਕਿ ਰੋਹਿਤ ਨੇ ਲੋਹੇ ਦੀ ਰਾਡ ਨਾਲ ਕੱਪੜਾ ਬੰਨ੍ਹ ਕੇ ਫਾਹਾ ਲਾਇਆ ਹੋਇਆ ਸੀ। ਉਹ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਂ ਮੁਤਾਬਕ ਬੇਟੇ ਨੇ ਪੜ੍ਹਾਈ ’ਚ ਮਨ ਨਾ ਲੱਗਣ ਕਾਰਨ ਹੀ ਖੁਦਕੁਸ਼ੀ ਕਰਨ ਜਿਹਾ ਗਲਤ ਕਦਮ ਚੁੱਕਿਆ।
ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਭਲਕੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪਰਿਵਾਰ ਨੇ ਕਿਹਾ ਕਿ ਰੋਹਿਤ ਦਾ ਅੰਤਿਮ ਸੰਸਕਾਰ ਉਸਦੇ ਪਿਤਾ ਦੇ ਵਿਦੇਸ਼ ਤੋਂ ਪਰਤਣ ਉਪਰੰਤ ਕੀਤਾ ਜਾਵੇਗਾ। ਇਰਾਕ ’ਚ ਰਹਿੰਦੇ ਰੋਹਿਤ ਦੇ ਪਿਤਾ ਨੂੰ ਉਸ ਦੇ ਪੁੱਤਰ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਇੰਗਲੈਂਡ ਤੋਂ ਆਈ ਮੰਦਭਾਗੀ ਖ਼ਬਰ ਨੇ ਘਰ 'ਚ ਪਵਾ'ਤੇ ਵੈਣ, 20 ਸਾਲਾ ਨੌਜਵਾਨ ਦੀ ਬ੍ਰੇਨ ਡੈਮੇਜ ਹੋਣ ਕਾਰਨ ਹੋ ਗਈ ਮੌਤ
NEXT STORY