ਮੋਗਾ, (ਆਜ਼ਾਦ)- ਨਾਰਕੋਟਿਕਸ ਸੈੱਲ ਮੋਗਾ ਵੱਲੋਂ ਬੀਤੇ ਦਿਨ ਫਰੀਦਕੋਟ ਜੇਲ 'ਚੋਂ ਪ੍ਰੋਟੈਕਸ਼ਨ ਵਾਰੰਟ ਦੇ ਆਧਾਰ 'ਤੇ ਲਿਆਂਦੇ ਗਏ ਦੋਸ਼ੀ ਸੁਰਿੰਦਰ ਕੁਮਾਰ ਉਰਫ ਕਪਿਲ ਦੇਵ ਨਿਵਾਸੀ ਧਰਮਕੋਟ ਤੋਂ ਚੋਰੀ ਦੀਆਂ 2 ਐੱਲ. ਸੀ. ਡੀਜ਼ ਅਤੇ ਇਕ ਐਕਟਿਵਾ ਬਰਾਮਦ ਕੀਤੀ ਗਈ, ਜਦਕਿ ਇਸ ਤੋਂ ਪਹਿਲਾਂ ਨਾਰਕੋਟਿਕਸ ਸੈੱਲ ਵੱਲੋਂ ਉਸ ਕੋਲੋਂ ਗ੍ਰਾਮੀਣ ਬੈਂਕ ਧਰਮਕੋਟ ਤੋਂ ਚੋਰੀ ਕੀਤੀਆਂ ਗਈਆਂ 12 ਬੋਰ ਦੀਆਂ ਦੋ ਬੰਦੂਕਾਂ ਵੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ-ਨਾਰਕੋਟਿਕ ਸੈੱਲ ਮੋਗਾ ਦੇ ਇੰਚਾਰਜ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਕੁਮਾਰ ਉਰਫ ਕਪਿਲ ਤੋਂ ਕੀਤੀ ਗਈ ਪੁੱਛਗਿੱਛ ਸਮੇਂ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਬੀਤੀ 18 ਨਵੰਬਰ, 2016 ਨੂੰ ਮੋਗਾ ਰੋਡ ਧਰਮਕੋਟ 'ਤੇ ਸਥਿਤ ਮਿੱਤਲ ਆਟੋ ਮੋਬਾਇਲ ਦੀ ਦੁਕਾਨ ਦਾ ਸ਼ਟਰ ਭੰਨ ਕੇ ਐੱਲ. ਸੀ. ਡੀ., ਸੀ. ਸੀ. ਟੀ. ਵੀ. ਕੈਮਰੇ, ਇਕ ਐਕਟਿਵਾ ਸਕੂਟਰੀ ਚੋਰੀ ਕੀਤੀ ਸੀ।
ਧਰਮਕੋਟ ਪੁਲਸ ਵੱਲੋਂ ਸੁਸ਼ੀਲ ਮਿੱਤਲ ਪੁੱਤਰ ਰਾਮਚੰਦਰ ਮਿੱਤਲ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਦਕਿ 24 ਨਵੰਬਰ, 2016 ਨੂੰ ਰਜਿੰਦਰਾ ਰੋਡ ਧਰਮਕੋਟ 'ਤੇ ਸਥਿਤ ਅਰੋੜਾ ਇੰਟਰਪ੍ਰਾਈਜ਼ਿਜ਼ ਦੀ ਦੁਕਾਨ ਦੇ ਜਿੰਦਰੇ ਭੰਨ ਕੇ 21-22 ਮੋਬਾਇਲ, 1 ਐੱਲ. ਸੀ. ਡੀ, ਕੈਮਰਾ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕੀਤਾ ਸੀ। ਧਰਮਕੋਟ ਪੁਲਸ ਵੱਲੋਂ ਇਸ ਸਬੰਧੀ ਰਾਜੇਸ਼ ਸੁਖੀਜਾ ਨਿਵਾਸੀ ਧਰਮਕੋਟ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਭਲਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੋਸ਼ੀ ਦੀ ਨਿਸ਼ਾਨਦੇਹੀ ਤੋਂ ਉਕਤ ਸਾਮਾਨ ਬਰਾਮਦ ਕੀਤਾ ਗਿਆ ਹੈ।
ਇਕ ਦੋਸ਼ੀ ਲਈ ਪ੍ਰੋਟੈਕਸ਼ਨ ਵਾਰੰਟ : ਨਾਰਕੋਟਿਕਸ ਸੈੱਲ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਸਮੇਂ ਪਤਾ ਲੱਗਾ ਕਿ ਪਿੰਡ ਨੂਰਪੁਰ ਹਕੀਮਾਂ ਤੋਂ ਚੋਰੀ ਕੀਤਾ ਗਿਆ ਰਿਵਾਲਵਰ ਉਸ ਦੇ ਸਾਥੀ ਸਤਪਾਲ ਉਰਫ ਲਾਡੀ ਨਿਵਾਸੀ ਧਰਮਕੋਟ ਜੋ ਲੁੱਟ-ਖੋਹ ਦੇ ਮਾਮਲੇ 'ਚ ਲੁਧਿਆਣਾ ਜੇਲ ਵਿਚ ਬੰਦ ਹੈ, ਨੂੰ ਪ੍ਰੋਟੈਕਸ਼ਨ ਵਾਰੰਟ ਦੇ ਆਧਾਰ 'ਤੇ ਲਿਆਉਣ ਲਈ ਮਾਣਯੋਗ ਅਦਾਲਤ 'ਚੋਂ ਵਾਰੰਟ ਹਾਸਲ ਕਰ ਲਿਆ ਗਿਆ ਹੈ, ਜਿਸ ਨੂੰ ਅੱਜ ਲੁਧਿਆਣਾ ਤੋਂ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਕੀ ਹੋਈ ਪੁਲਸ ਕਾਰਵਾਈ : ਨਾਰਕੋਟਿਕਸ ਸੈੱਲ ਦੇ ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਸੁਰਿੰਦਰ ਕੁਮਾਰ ਨੂੰ ਅੱਜ ਦੋ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ 9 ਜੁਲਾਈ ਤੱਕ ਦਾ ਪੁਲਸ ਰਿਮਾਂਡ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਨਾਲ ਅਮਨਦੀਪ ਕੁਮਾਰ ਉਰਫ ਗੁੱਗੂ ਅਤੇ ਸੁਨੀਤਾ ਉਰਫ ਰਾਣੀ ਨਿਵਾਸੀ ਪਿੰਡ ਇੰਦਗੜ੍ਹ ਹਾਲ ਆਬਾਦ ਧਰਮਕੋਟ, ਜੋ ਪੁਲਸ ਦੇ ਕਾਬੂ ਨਹੀਂ ਆ ਸਕੇ ਅਤੇ ਉਨ੍ਹਾਂ ਕੋਲ ਚੋਰੀ ਦਾ ਹੋਰ ਸਾਮਾਨ ਦੱਸਿਆ ਜਾ ਰਿਹਾ ਹੈ, ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਦੁਕਾਨਦਾਰਾਂ ਵੱਲੋਂ ਨਗਰ ਨਿਗਮ ਵਿਰੁੱਧ ਪ੍ਰਦਰਸ਼ਨ
NEXT STORY