ਮੋਗਾ, (ਗਰੋਵਰ, ਗੋਪੀ)- ਸ਼ਹਿਰ ਦੇ ਅਕਾਲਸਰ ਰੋਡ 'ਤੇ ਪਏ ਡੂੰਘੇ ਟੋਇਆਂ ਵਿਚ ਖੜ੍ਹਦੇ ਮੀਂਹ ਦੇ ਪਾਣੀ ਦੀ ਮੁੱਖ ਸਮੱਸਿਆ ਦੇ ਹੱਲ ਲਈ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰਦੇ ਆ ਰਹੇ ਅਕਾਲਸਰ ਰੋਡ ਮਾਰਕੀਟ ਦੇ ਦੁਕਾਨਦਾਰਾਂ ਨੇ ਹੁਣ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਦੁਕਾਨਦਾਰਾਂ ਨੇ ਕੌਂਸਲਰ ਮਨਜੀਤ ਸਿੰਘ ਧੰਮੂ ਦੀ ਹਾਜ਼ਰੀ 'ਚ ਦੱਸਿਆ ਕਿ ਨਗਰ ਨਿਗਮ ਮੋਗਾ ਨੇ ਦੁਕਾਨਦਾਰਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਮੰਗਲਵਾਰ ਤੋਂ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਦੋ ਦਿਨ ਬੀਤਣ ਤੋਂ ਬਾਅਦ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਅਕਾਲਸਰ ਰੋਡ ਦੇ ਡੂੰਘੇ ਟੋਇਆਂ ਵਿਚ ਰੋਜ਼ਾਨਾ ਦੋਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ ਪਰ ਨਿਗਮ ਦਾ ਸ਼ਹਿਰ ਦੀ ਇਸ ਮੁੱਖ ਮਾਰਕੀਟ ਵੱਲ ਰੱਤੀ ਭਰ ਵੀ ਧਿਆਨ ਨਹੀਂ ਹੈ। ਦੁਕਾਨਦਾਰਾਂ ਨੇ ਐਲਾਨ ਕੀਤਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਨਿਗਮ ਵਿਰੁੱਧ ਸੰਘਰਸ਼ ਹੋਰ ਤਿੱਖਾ
ਕੀਤਾ ਜਾਵੇਗਾ।
ਇਸ ਦੌਰਾਨ ਸੁਖਰਾਜ ਸਿੰਘ ਧੰਮੂ, ਜਨਤਾ ਫਰਨੀਚਰ, ਬਲਵੰਤ ਫਰਨੀਚਰ ਆਰਟ, ਐੱਸ. ਕੇ. ਇਲੈਕਟ੍ਰਾਨਿਕ, ਭਾਗ ਫਰਨੀਚਰ ਆਰਟ, ਬੱਬੀ ਬਰਤਨ ਸਟੋਰ, ਰਮਨ ਸਟੀਲ ਫਰਨੀਚਰ, ਦਿਲੇਰ ਸਟੀਲ ਫਰਨੀਚਰ, ਪੱਬੀ ਸਟੀਲ ਫਰਨੀਚਰ, ਸ਼ਰਮਾ ਟੈਂਟ ਹਾਊਸ, ਜਨਤਾ ਮੀਟ ਸ਼ਾਪ, ਸੰਨੀ ਸਟੂਡੀਓ, ਅਮਰ ਸਟੀਲ ਵਰਕਸ, ਗੋਲਡੀ, ਹਰੀ ਓਮ ਸਟੀਲ ਫਰਨੀਚਰ, ਸੁਰਜੀਤ ਕਰਿਅਨਾ ਸਟੋਰ, ਬਰਾੜ ਕਲਾਥ ਹਾਊਸ, ਗੁਰਮੇਲ ਗਲਾਸ ਹਾਊਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਮੌਜੂਦ ਸਨ।
ਉੱਚਾ ਖੇੜਾ ਮੁਹੱਲੇ ਦੇ ਨਿਵਾਸੀ ਪਿਛਲੇ ਦਸ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ
NEXT STORY