ਜ਼ੀਰਾ (ਰਾਜੇਸ਼ ਢੰਡ) - ਬੀਤੀ ਕੱਲ੍ਹ ਰਾਤ ਜ਼ੀਰਾ ਨੇੜਲੇ ਪਿੰਡ ਬਸਤੀ ਬੂਟੇਵਾਲੀ ਵਿਖੇ ਇਕ ਘਰ ਵਿੱਚ ਚੋਰੀ ਲਈ ਗਏ ਲੁਟੇਰਿਆਂ ’ਚੋ ਇਕ ਦੀ ਆਪਣੇ ਹੀ ਪਿਸਤੌਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਮਕਾਨ ਮਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ। ਰੌਲਾ ਪੈਣ ਕਾਰਨ ਪਿੰਡ ਵਾਸੀਆਂ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਲੁਟੇਰੇ ਨੇ ਲੋਕਾਂ ਤੋਂ ਬਚਣ ਲਈ ਖੁਦ ਨੂੰ ਆਪਣੇ ਹੀ ਪਿਸਤੌਲ ਨਾਲ ਗੋਲੀ ਮਾਰ ਲੈਣ ਦੀ ਧਮਕੀ ਦਿੱਤੀ। ਇਸ ਦੌਰਾਨ ਉਸਨੂੰ ਗੋਲੀ ਲੱਗ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਘਟਨਾ ਦਾ ਪਤਾ ਲੱਗਣ ’ਤੇ ਮੋਹਿਤ ਧਵਨ ਐੱਸ.ਐੱਚ.ਓ. ਥਾਣਾ ਸਦਰ ਜ਼ੀਰਾ ਦੀ ਅਗਵਾਈ ਹੇਠ ਪਹੁੰਚੀ ਪੁਲਸ ਟੀਮ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਬਿਜਲੀ ਗਈ ਹੋਈ ਸੀ। ਇਸੇ ਦੌਰਾਨ ਉਨ੍ਹਾਂ ਦੇ ਘਰਾਂ ਵਿਚ 3-4 ਅਣਪਛਾਤੇ ਲੁਟੇਰੇ ਆ ਗਏ। ਉਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਬਾਰੇ ਨਾਲ ਹੀ ਰਹਿੰਦੇ ਇਕ ਹੋਰ ਘਰ ਦੇ ਮਾਲਕ ਅਮਰਜੀਤ ਸਿੰਘ ਨੂੰ ਉਸ ਸਮੇਂ ਪਤਾ ਲੱਗਾ ਜਦ ਉਨ੍ਹਾਂ ਦੇ ਘਰ ਸਾਹਮਣੇ 2 ਅਣਪਛਾਤੇ ਵਿਅਕਤੀ ਖੜ੍ਹੇ ਹੋਏ ਸਨ। ਜਦੋਂ ਉਨ੍ਹਾਂ ਨਾਲ ਅਮਰਜੀਤ ਸਿੰਘ ਨੇ ਗੱਲ ਕਰਨੀ ਚਾਹੀ ਤਾਂ ਉਹ ਉੱਥੋ ਭੱਜ ਗਏ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਰੌਲਾ ਪੈਣ ’ਤੇ ਸਾਰੇ ਘਰ ਵਾਲੇ ਉੱਠ ਗਏ। ਇਸ ਦੌਰਾਨ ਉਨ੍ਹਾਂ ਦੇ ਘਰ ਵਿਚੋਂ ਇਕ ਚੋਰ ਭੱਜਦਾ ਦਿਖਾਈ ਦਿੱਤਾ ਅਤੇ ਜਦ ਪਿੰਡ ਵਾਸੀਆਂ ਨੇ ਉੁਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਾਨੂੰ ਖੁਦ ਨੂੰ ਗੋਲੀ ਮਾਰਨ ਦਾ ਡਰਾਵਾ ਦਿੱਤਾ। ਉਸਨੇ ਆਪਣੇ ਕੋਲ ਲੱਕ ਵਿਚ ਟੰਗੇ ਪਿਸਤੌਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਘਟਨਾ ਸਥਾਨ ’ਤੇ ਪੁਲਸ ਜਾਂਚ ਟੀਮ ਨਾਲ ਪਹੁੰਚੇ ਥਾਣਾ ਸਦਰ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਜਾਰੀ ਹੈ। ਮ੍ਰਿਤਕ ਕੋਲੋਂ ਇਕ ਪਿਸਤੌਲ, ਜਿਸ ਵਿਚ 5 ਗੋਲੀਆਂ ਲੋਡ ਅਤੇ ਇਕ ਚੱਲਿਆ ਹੋਇਆ ਖੋਲ, ਲੱਕ ’ਤੇ ਬੰਨ੍ਹੀ ਬੈਲਟ ਵਿਚ ਪਾਏ ਪਟੇ ਵਿਚੋਂ 6 ਕਾਰਤੂਸ ਅਤੇ ਘਟਨਾ ਸਥਾਨ ਤੋਂ ਥੋੜੀ ਦੂਰ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਹੀਦ ਮਨਦੀਪ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸੰਸਕਾਰ, 40 ਦਿਨ ਪਹਿਲਾਂ ਹੋਇਆ ਪੁੱਤਰ ਦਾ ਜਨਮ (ਤਸਵੀਰਾਂ)
ਪੁੰਛ 'ਚ ਸ਼ਹੀਦ ਹੋਏ ਜਸਵਿੰਦਰ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਪੁੱਤ ਦੀ ਸ਼ਹਾਦਤ ਤੋਂ ਮਾਂ ਅਣਜਾਣ
NEXT STORY