ਬੰਗਾ, (ਚਮਨ ਲਾਲ/ਰਾਕੇਸ਼)- ਥਾਣਾ ਸਿਟੀ ਬੰਗਾ ਦੀ ਪੁਲਸ ਨੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਇਕ ਸ਼ਰਾਬ ਦੇ ਠੇਕੇ 'ਤੇ ਹੋਈ ਚੋਰੀ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਬੰਗਾ ਦੇ ਗੜ੍ਹਸ਼ੰਕਰ ਚੌਕ 'ਚ ਪੈਂਦੀ ਖੁਰਾਨਾ ਫੈਸ਼ਨ ਵੀਅਰ ਦੀ ਦੁਕਾਨ ਦੇ ਮਾਲਕ ਮੁਕੇਸ਼ ਲਾਲ ਪੁੱਤਰ ਸ਼ਾਮ ਲਾਲ ਵਾਸੀ ਬੰਗਾ ਨੇ ਦੱਸਿਆ ਕਿ ਉਸ ਦੀ ਬੰਗਾ ਦੀ ਗੜ੍ਹਸ਼ੰਕਰ ਰੋਡ 'ਤੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਅੱਜ ਸਵੇਰੇ ਜਦੋਂ ਉਸ ਨੇ ਆ ਕੇ ਵੇਖਿਆ ਤਾਂ ਦੁਕਾਨ ਦੀ ਦੂਜੀ ਮੰਜ਼ਿਲ 'ਤੇ ਬਣੇ ਸਟੋਰ ਦਾ ਤਾਲਾ ਟੁੱਟਾ ਹੋਇਆ ਸੀ, ਜਿਸ ਵਿਚੋਂ 10 ਪੈਂਟਾਂ, 10 ਪਜਾਮੇ ਤੇ ਹੋਰ ਸਾਮਾਨ ਗਾਇਬ ਸੀ, ਜੋ ਆਸ਼ੂ ਉਰਫ ਲਵ ਪੁੱਤਰ ਬਲਦੇਵ ਰਾਜ ਵਾਸੀ ਬੰਗਾ ਨੇ ਚੋਰੀ ਕੀਤੇ। ਪੁਲਸ ਨੇ ਆਸ਼ੂ ਨੂੰ ਗ੍ਰਿਫਤਾਰ ਕਰ ਕੇ ਸਾਮਾਨ ਬਰਾਮਦ ਕਰ ਲਿਆ ਹੈ।
ਇਸੇ ਤਰ੍ਹਾਂ ਬੰਗਾ ਦੀ ਗੜ੍ਹਸ਼ੰਕਰ ਰੋਡ 'ਤੇ ਪੈਂਦੇ ਇਕ ਸ਼ਾਰਾਬ ਦੇ ਠੇਕੇ 'ਤੇ ਸੇਲਜ਼ਮੈਨ ਯੋਗਰਾਜ ਪੁੱਤਰ ਬਾਲਕ ਰਾਮ ਵਾਸੀ ਬੰਗਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਠੇਕੇ ਦੇ ਗੱਲੇ 'ਚ ਸਿਰਫ ਦੋ ਹਜ਼ਾਰ ਰੁਪਏ ਹੀ ਰਹਿ ਗਏ ਸਨ, ਜੋ ਉਥੇ ਸ਼ਰਾਬੀ ਹਾਲਤ 'ਚ ਘੁੰਮ ਰਹੇ ਬੰਗਾ ਨਿਵਾਸੀ ਮਨੋਜ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਸੋਤਰਾ ਰੋਡ ਬੰਗਾ ਨੇ ਮੇਰੇ ਜਾਣ ਮਗਰੋਂ ਚੋਰੀ ਕੀਤੇ ਹਨ। ਏ. ਐੱਸ. ਆਈ. ਭੋਲਾ ਅਮੀਰ ਸਿੰਘ ਨੇ ਮਨੋਜ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਇਕ ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕਰ ਲਈ ਹੈ। ਪੁਲਸ ਨੇ ਫਿਲਹਾਲ ਦੋਵਾਂ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ।
ਲੜਕੀ ਨਾਲ ਛੇੜਛਾੜ ਦੇ ਦੋਸ਼ 'ਚ ਮਾਮਲਾ ਦਰਜ
NEXT STORY