ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਸਥਾਨਕ ਆਈ. ਸੀ. ਆਈ. ਸੀ. ਆਈ. ਬੈਂਕ ਵਾਲੀ ਗਲੀ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਵਾਲੀ ਮੈਥ ਮੈਡਿਜ ਇਜ਼ੀ ਅਕੈਡਮੀ 'ਚ ਬੀਤੀ ਰਾਤ ਚੋਰਾਂ ਵੱਲੋਂ ਇਕ ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਸੰਚਾਲਕ ਚੇਤਨ ਸੇਤੀਆ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8.30 ਵਜੇ ਉਹ ਅਤੇ ਉਸਦੇ ਸਹਿਯੋਗੀ ਰਮਨ ਵਰਮਾ, ਸੁਖਵਿੰਦਰ ਸਿੰਘ ਅਤੇ ਸ਼ਕਤੀ ਅਕੈਡਮੀ ਨੂੰ ਬੰਦ ਕਰ ਕੇ ਘਰ ਗਏ ਸਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਲਗਭਗ 5.30 ਵਜੇ ਜਦੋਂ ਉਨ੍ਹਾਂ ਨੇ ਅਕੈਡਮੀ ਖੋਲ੍ਹੀ ਤਾਂ ਉਨ੍ਹਾਂ ਨੂੰ ਚੋਰੀ ਦੀ ਘਟਨਾ ਸਬੰਧੀ ਪਤਾ ਲੱਗਿਆ। ਜਿਸ ਬਿਲਡਿੰਗ ਵਿਚ ਉਹ ਇਹ ਅਕੈਡਮੀ ਚਲਾਉਂਦੇ ਹਨ ਉਸਦੇ ਪਿੱਛੇ ਅਤੇ ਖੱਬੇ ਪਾਸੇ ਖਾਲ੍ਹੀ ਪੁਰਾਣਾ ਗੋਦਾਮ ਹੈ, ਜਿਥੋਂ ਹਨੇਰੇ ਦਾ ਲਾਭ ਲੈਂਦੇ ਹੋਏ ਅਕੈਡਮੀ ਦਾ ਦਰਵਾਜਾ ਨਾ ਹੋਣ ਕਾਰਨ ਚੋਰ ਅਕੈਡਮੀ ਵਿਚ ਦਾਖ਼ਲ ਹੋ ਗਏ। ਚੋਰ ਪਹਿਲਾਂ ਅਕੈਡਮੀ ਵਿਚ ਸਥਿਤ ਰਸੋਈ ਵਿਚ ਗਏ, ਜਿਥੇ ਸਥਿਤ ਇਕ ਬਾਰੀ 'ਚੋਂ ਅਕੈਡਮੀ ਦੇ ਦਫ਼ਤਰ ਵਿਚ ਵੜੇ ਅਤੇ ਦਫ਼ਤਰ ਵਿਚ ਲੱਗਿਆ ਡੀ. ਵੀ. ਆਰ., ਹਾਰਡ ਡਿਸਕ, ਮੋਡਮ ਅਤੇ ਦਫ਼ਤਰ ਦੀ ਅਲਮਾਰੀ ਵਿਚ ਰੱਖੀ ਲਗਭਗ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਚੋਰੀ ਦੀ ਘਟਨਾ ਵਿਚ ਉਨ੍ਹਾਂ ਦਾ ਲਗਭਗ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੇਤਨ ਸੇਤੀਆ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਝਗੜੇ 'ਚ ਪਿਓ-ਪੁੱਤਰ ਹੋਏ ਜ਼ਖਮੀ
NEXT STORY