ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ 'ਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੋਕ ਹੁਣ ਦਿਨ ਸਮੇਂ ਵੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਤੇ ਘਰ ਖਾਲੀ ਛੱਡ ਕੇ ਕਿਤੇ ਜਾਣਾ ਤਾਂ ਹੋਰ ਵੀ ਸਿਰਦਰਦੀ ਹੈ। ਇਸੇ ਕੜੀ ਤਹਿਤ ਚੋਰੀ ਦੀ ਇਕ ਤਾਜ਼ਾ ਘਟਨਾ ਸ਼ਹਿਰ ਦੇ ਜਲੰਧਰ ਰੋਡ ਦੇ ਨਾਲ ਲੱਗਦੇ ਮੁਹੱਲਾ ਗੋਕਲ ਨਗਰ ਵਿਚ ਗਲੀ ਨੰ. 2 'ਚ ਵਾਪਰੀ। ਚੋਰਾਂ ਨੇ ਦਿਨ-ਦਿਹਾੜੇ ਸਾਬਕਾ ਫੌਜੀ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਦੀ ਅਲਮਾਰੀ ਤੋੜ ਕੇ ਅੰਦਰ ਪਈ 5 ਲੱਖ ਰੁਪਏ ਦੀ ਨਕਦੀ, ਜੋ ਕਿ ਨਵੀਂ ਕਾਰ ਲੈਣ ਲਈ ਰੱਖੀ ਹੋਈ ਸੀ ਤੋਂ ਇਲਾਵਾ ਕਰੀਬ 15 ਲੱਖ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਪਰਿਵਾਰਕ ਮੈਂਬਰਾਂ ਨੂੰ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹ ਮੰਦਰ ਤੋਂ ਘਰ ਪਰਤੇ ਤੇ ਘਰ ਦੇ ਤਾਲੇ ਟੁੱਟੇ ਹੋਏ ਤੇ ਸਮਾਨ ਖਿੱਲਰਿਆ ਹੋਇਆ ਦੇਖਿਆ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰ ਕਰੀਬ 4 ਘੰਟੇ ਰਹੇ ਘਰ ਅੰਦਰ
ਗੋਕਲ ਨਗਰ 'ਚ ਚੋਰੀ ਬਾਰੇ ਵੱਲੋਂ ਫੌਜੀ ਉਦੇਸ਼ ਕੁਮਾਰ ਤੇ ਉਸਦੇ ਬੇਟੇ ਸਾਰੰਗ ਕੌਸ਼ਲ ਨੇ ਦੱਸਿਆ ਕਿ ਉਹ ਆਰਮੀ ਤੋਂ ਸੇਵਾ ਮੁਕਤ ਹੈ ਤੇ ਅੱਜ ਸ੍ਰੀ ਰਾਮ ਨੌਮੀ ਦੇ ਮੱਦੇਨਜ਼ਰ ਪਰਿਵਾਰ ਸਮੇਤ ਸਵੇਰੇ 10 ਵਜੇ ਮੰਦਰ 'ਚ ਕਰਵਾਏ ਜਾ ਰਹੇ ਸਮਾਗਮ ਵਿਚ ਭਾਗ ਲੈਣ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੁਪਹਿਰ ਕਰੀਬ 1 ਵਜੇ ਮੰਦਰ ਤੋਂ ਘਰ ਪਰਤੇ ਤਾਂ ਉਨ੍ਹਾਂ ਨੂੰ ਚੋਰੀ ਸਬੰਧੀ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਚੋਰੀ ਕੀਤੀ ਗਈ 5 ਲੱਖ ਰੁਪਏ ਦੀ ਨਕਦੀ ਉਨ੍ਹਾਂ ਨੇ ਨਵੀਂ ਕਾਰ ਖਰੀਦਣ ਲਈ ਜਮ੍ਹਾ ਕੀਤੀ ਸੀ ਅਤੇ ਇਸ ਤੋਂ ਇਲਾਵਾ 15 ਲੱਖ ਦੇ ਸੋਨੇ ਦੇ ਗਹਿਣੇ ਵੀ ਚੋਰਾਂ ਨੇ ਚੋਰੀ ਕਰ ਲਏ।
ਲੁਟੇਰਾ ਗਿਰੋਹ ਦੇ ਮੈਂਬਰ ਗ੍ਰਿਫ਼ਤਾਰ
NEXT STORY