ਪਟਿਆਲਾ, (ਬਲਜਿੰਦਰ)- ਥਾਣਾ ਸਦਰ ਪਟਿਆਲਾ ਵਿਚ ਚਾਚੇ ਨੇ ਭਤੀਜੇ ਖਿਲਾਫ ਚੋਰੀ ਦਾ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਜਸਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਬਿਸ਼ਨਗੜ੍ਹ ਹਾਲ ਵਾਸੀ ਕੁਆਰਟਰ ਨੰ. 5 ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਤੀਜਾ ਦਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਬਿਸ਼ਨਗੜ੍ਹ ਉਸ ਦੇ ਘਰ ਵਿਚੋਂ 9 ਤੋਲੇ ਸੋਨਾ, 600 ਗ੍ਰਾਮ ਚਾਂਦੀ ਦੇ ਗਹਿਣੇ, 2 ਲੱਖ 40 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਿਆ, ਜਿਨ੍ਹਾਂ ਦੀ ਕੁਲ ਕੀਮਤ 5 ਲੱਖ 90 ਹਜ਼ਾਰ ਰੁਪਏ ਬਣਦੀ ਹੈ। ਪੁਲਸ ਨੇ ਦਵਿੰਦਰ ਸਿੰਘ ਖਿਲਾਫ 380 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੱਗੀ ਜੌਹਲ ਦਾ 4 ਦਿਨਾ ਰਿਮਾਂਡ ਕੀਤਾ ਹਾਸਲ
NEXT STORY