ਗੁਰਦਾਸਪੁਰ (ਬਿਊਰੋ)- ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਫਿਲਮ ਅਭਿਨੇਤਾ ਸੰਨੀ ਦਿਓਲ ਪੰਜਾਬ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਲਈ ਸ਼ਾਇਦ ਪ੍ਰਚਾਰ ਨਹੀਂ ਕਰ ਸਕਣਗੇ। ਅਜਿਹਾ ਸੰਨੀ ਦਿਓਲ ਦੀ ਅਕਾਲੀ ਦਲ ਨਾਲ ਕਿਸੇ ਨਾਰਾਜ਼ਗੀ ਦੇ ਚਲਦਿਆਂ ਨਹੀਂ ਸਗੋਂ ਉਨ੍ਹਾਂ ਕੋਲ ਇੰਨਾ ਘੱਟ ਸਮਾਂ ਬਚਿਆ ਹੈ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਸੀਟ ਤੋਂ ਮੈਦਾਨ ਵਿਚ ਉਤਾਰ ਦਿੱਤਾ ਤੰ ਸੰਨੀ ਦਿਓਲ ਲਈ ਗੁਰਦਾਸਪੁਰ ਤੋਂ ਨਿਕਲਣਾ ਹੀ ਔਖਾ ਹੋ ਜਾਵੇਗਾ।
ਗੁਰਦਾਸਪੁਰ ਸੀਟ ਦੇ ਤਹਿਤ ਸੁਜਾਨਪੁਰ, ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਆਉਂਦੇ ਹਨ ਅਤੇ ਇਨ੍ਹਾਂ ਹਲਕਿਆਂ ਵਿਚ ਬਤੌਰ ਉਮੀਦਵਾਰ ੁਪ੍ਰਚਾਰ ਕਰਨ ਲਈ ਕਾਫੀ ਸਮਾਂ ਲੱਗੇਗਾ। ਜੇਕਰ ਸੰਨੀ ਦਿਓਲ 24 ਅਪ੍ਰੈਲ ਨੂੰ ਗੁਰਦਾਸਪੁਰ ਤੋਂ ਪ੍ਰਚਾਰ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਕੋਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ 17 ਮਈ ਤਕ ਸਿਰਫ 24 ਦਿਨ ਦਾ ਹੀ ਸਮਾਂ ਹੈ। ਇਸੇ ਸਮੇਂ ਦੇ ਦੌਰਾਨ ਸੰਨੀ ਦਿਓਲ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਇਲਾਵਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਦੇ ਆਗੂਆਂ ਅਤੇ ਵਰਕਰਾਂ ਨਾਲ ਵੀ ਮੀਟਿੰਗਾਂ ਕਰਨੀਆਂ ਹਨ। ਆਪਣੀਆਂ ਰੈਲੀਆਂ ਦੇ ਪ੍ਰੋਗਰਮ ਉਲੀਕਨੇ ਹਨ ਅਤੇ ਇਸ ਤੋਂ ਇਲਾਵਾ ਲੋਕਾਂ ਨਾਲ ਸਿੱਧਾ ਰਾਬਤਾ ਵੀ ਕਰਨਾ ਹੈ। ਲਿਹਾਜ਼ਾ ਅਗਲੇ 24 ਦਿਨ ਤਕ ਸੰਨੀ ਦਿਓਲ ਕੋਲ ਸਮੇਂ ਦੀ ਕਾਫੀ ਘਾਟ ਹੋਵੇਗਾ। ਇਸ ਦੇ ਚਲਦਿਆਂ ਹੀ ਸੰਨੀ ਦਿਓਲ ਚਾਹੁੰਦੇ ਹੋਏ ਵੀ ਅਕਾਲੀ ਦਲ ਲਈ ਪ੍ਰਚਾਰ ਨਹੀਂ ਕਰ ਸਕਣਗੇ।
ਇਨ੍ਹਾਂ 5 ਕਾਰਨਾਂ ਕਰਕੇ ਗੁਰਦਾਸਪੁਰ ਦੀ ਲੜਾਈ ਫਤਿਹ ਕਰਨਗੇ ਸੰਨੀ ਦਿਓਲ
NEXT STORY