ਚੰਡੀਗੜ੍ਹ (ਪਾਲ) : ਮੌਸਮ ’ਚ ਹੋ ਰਹੇ ਬਦਲਾਅ ਦਾ ਅਸਰ ਡੇਂਗੂ ਦੇ ਮਰੀਜ਼ਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸਤੰਬਰ ਤੱਕ ਸ਼ਹਿਰ ’ਚ ਡੇਂਗੂ ਦੇ 25 ਮਾਮਲੇ ਸਾਹਮਣੇ ਆਏ ਸਨ। ਹੁਣ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 153 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਨੇ ਹੁਣ ਤਕ 652 ਲੋਕਾਂ ਦੇ ਚਲਾਨ ਵੀ ਕੀਤੇ ਹਨ। ਸਿਹਤ ਵਿਭਾਗ ਮੁਤਾਬਕ ਮਾਨਸੂਨ ਤੋਂ ਬਾਅਦ ਸਤੰਬਰ, ਅਕਤੂਬਰ ਤੇ ਨਵੰਬਰ ’ਚ ਡੇਂਗੂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਕਤੂਬਰ ਪੀਕ ਸੀਜ਼ਨ ਹੁੰਦਾ ਹੈ। ਮਲੇਰੀਆ ਵਿਭਾਗ ਘਰ-ਘਰ ਜਾ ਕੇ ਡੇਂਗੂ ਦੀ ਨਿਗਰਾਨੀ ਕਰ ਰਿਹਾ ਹੈ। ਵਿਭਾਗ ਨੇ ਫੌਗਿੰਗ ਲਈ ਨੰਬਰ ਵੀ ਜਾਰੀ ਕਰ ਦਿੱਤੇ ਹਨ। ਡਾਕਟਰਾਂ ਦੀ ਮੰਨੀਏ ਤਾਂ ਦਿਨ ਵੇਲੇ ਮੌਸਮ ਹਾਲੇ ਵੀ ਗਰਮ ਹੈ, ਜਦੋਂ ਕਿ ਰਾਤਾਂ ਠੰਡੀਆਂ ਹੋਣ ਲੱਗ ਪਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਆ ਰਹੀ ਮਾਲਗੱਡੀ 'ਚੋਂ ਕੱਚਾ ਤੇਲ ਲੀਕ! ਵੱਡਾ ਹਾਦਸਾ ਹੋਣੋਂ ਟਲਿਆ (ਵੀਡੀਓ)
ਜਿਵੇਂ ਹੀ ਦਿਨ ਦਾ ਤਾਪਮਾਨ ਘੱਟ ਹੋਵੇਗਾ ਤਾਂ ਡੇਂਗੂ ਦੇ ਮਾਮਲੇ ਵੀ ਘੱਟ ਹੋ ਜਾਣਗੇ। ਡੇਂਗੂ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਫੀਲਡ ਸਰਗਰਮੀ ਵਧਾ ਦਿੱਤੀ ਹੈ। ਵਿਭਾਗ ਵੱਲੋਂ ਸ਼ਨੀਵਾਰ ਨੂੰ ਸ਼ਹਿਰ ਦੇ 91 ਲੋਕਾਂ ਨੂੰ ਨੋਟਿਸ ਦਿੱਤੇ ਗਏ, ਜਦੋਂ ਕਿ 8 ਲੋਕਾਂ ਨੂੰ ਕਾਰਨ ਦੱਸੋ ਨੋਟਿਸ ਅਤੇ 2 ਚਲਾਨ ਕੀਤੇ ਗਏ। ਪਿਛਲੇ ਸਾਲ ਸਤੰਬਰ ’ਚ ਹੀ 88 ਮਾਮਲੇ ਸਾਹਮਣੇ ਆਏ ਸਨ। ਹੁਣ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਬਦਲਦੇ ਮੌਸਮ ਦੇ ਨਾਲ ਡੇਂਗੂ ਦੇ ਨਾਲ-ਨਾਲ ਓ. ਪੀ. ਡੀ. ’ਚ ਬੁਖ਼ਾਰ, ਖੰਘ ਤੇ ਜ਼ੁਕਾਮ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਰ ਰੋਜ਼ 20 ਤੋਂ 30 ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ, ਜਿਨ੍ਹਾਂ ’ਚ ਡੇਂਗੂ ਤੇ ਮਲੇਰੀਆ ਦੀ ਜਾਂਚ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬੀਓ! ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ, ਸਾਰੇ Main ਹਾਈਵੇਅ ਰਹਿਣਗੇ ਬੰਦ
ਇੱਥੇ ਕਰਵਾ ਸਕਦੇ ਹੋ ਡੇਂਗੂ ਦੀ ਜਾਂਚ
ਜੀ. ਐੱਮ. ਐੱਸ. ਐੱਚ.-16, ਜੀ. ਐੱਮ. ਸੀ. ਐੱਚ.-32 ਅਤੇ ਪੀ. ਜੀ. ਆਈ. ’ਚ ਮੁਫ਼ਤ ਜਾਂਚ ਸਹੂਲਤਾਂ (ਡੇਂਗੂ ਐੱਨ. ਐੱਸ.1/ਆਈ. ਜੀ. ਐੱਮ. ਏਲਿਸਾ) ਉਪਲੱਬਧ ਹਨ। ਏ. ਏ. ਐੱਮ. (ਆਯੁਸ਼ਮਾਨ ਅਰੋਗਿਆ ਮੰਦਰ), ਸਿਵਲ ਹਸਪਤਾਲ ਤੇ ਜੀ. ਐੱਮ. ਐੱਸ. ਐੱਚ.-16 ’ਚ ਸਾਰੇ ਮਲੇਰੀਆ ਯੂਨਿਟ ’ਚ ਮਲੇਰੀਆ ਦੇ ਪਰਜੀਵੀਆਂ ਲਈ ਮੁਫ਼ਤ ਜਾਂਚ ਉਪਲੱਬਧ ਹੈ। ਸਪਰੇਅ, ਫੌਗਿੰਗ ਤੇ ਹੋਰ ਸਬੰਧਿਤ ਸ਼ਿਕਾਇਤਾਂ ਦਰਜ ਕਰਨ ਲਈ ਡੇਂਗੂ ਹੈਲਪਲਾਈਨ ਨੰਬਰ (76260-02036) ਮੌਜੂਦ ਹੈ।
ਇਸ ਤਰ੍ਹਾਂ ਕਰ ਸਕਦੇ ਹੋ ਡੇਂਗੂ ਤੋਂ ਬਚਾਅ
ਘਰ ਦੇ ਅੰਦਰ ਜਾਂ ਬਾਹਰ ਤੇ ਕੂਲਰਾਂ ਜਾਂ ਹੋਰ ਭਾਂਡਿਆਂ ਆਦਿ ’ਚ ਪਾਣੀ ਇਕੱਠਾ ਨਾ ਹੋਣ ਦਿਓ। ਓਡੋਮੋਸ ਆਦਿ ਦਵਾਈਆਂ ਦੀ ਵਰਤੋਂ ਕਰੋ। ਜੇ ਹੋ ਸਕੇ ਤਾਂ ਸਵੇਰੇ-ਸ਼ਾਮ ਪੂਰੇ ਸਰੀਰ ਨੂੰ ਕੱਪੜਿਆਂ ਨਾਲ ਢੱਕ ਕੇ ਰੱਖੋ। ਮਲੇਰੀਆ ਵਿਭਾਗ ਘਰ-ਘਰ ਜਾ ਕੇ ਡੇਂਗੂ ਦੀ ਨਿਗਰਾਨੀ ਕਰ ਰਿਹਾ ਹੈ। ਵੱਡੇ ਮੁੱਖ ਬਰੀਡਿੰਗ ਪੁਆਇੰਟਾਂ ਜਿਵੇਂ ਕੰਟੇਨਰਾਂ, ਕੂਲਰ, ਟੈਂਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰ-ਅੰਦਾਜ਼
ਜੇਕਰ ਕਿਸੇ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਬੁਖ਼ਾਰ ਹੈ ਅਤੇ ਹੱਡੀਆਂ ਤੇ ਜੋੜਾਂ ’ਚ ਦਰਦ ਹੈ ਤਾਂ ਤੁਰੰਤ ਜਾਂਚ ਕਰਵਾਓ। ਜੇਕਰ ਨੱਕ ਤੇ ਦੰਦਾਂ ਦੇ ਜਬਾੜੇ ’ਚੋਂ ਖੂਨ ਆ ਰਿਹਾ ਹੈ ਤਾਂ ਵਿਅਕਤੀ ਨੂੰ ਡੇਂਗੂ ਹੋ ਸਕਦਾ ਹੈ। ਉਲਟੀ ’ਚ ਖੂਨ, ਤੇਜ਼ ਸਾਹ ਲੈਣਾ ਤੇ ਬਲੱਡ ਪਲੇਟਲੈਟਸ ਘੱਟ ਹੋਣਾ ਡੇਂਗੂ ਦਾ ਕਾਰਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਦੇ ਜਨਰਲ ਇਜਲਾਸ ਵੱਲ ਪੂਰੀ ਦੁਨੀਆ ਦੀ ਟੇਕ, ਐਡਵੋਕੇਟ ਧਾਮੀ ਦੇਣਗੇ ਸਖ਼ਤ ਟੱਕਰ
NEXT STORY