ਚੰਡੀਗੜ੍ਹ : ਪੰਜਾਬ ਸਿਹਤ ਵਿਭਾਗ ਵਲੋਂ ਓਟ ਸੈਂਟਰਾਂ 'ਚ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਸੂਬੇ ਦੇ 529 ਓਟ ਸੈਂਟਰ ਬਾਇਓਮੈਟ੍ਰਿਕ ਸਿਸਟਮ ਨਾਲ ਜੁੜਨਗੇ ਅਤੇ ਹਰ ਮਰੀਜ਼ ਦੀ ਰਜਿਸਟ੍ਰੇਸ਼ਨ ਫਿੰਗਰਪ੍ਰਿੰਟ ਰਾਹੀਂ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸੈਂਟਰਾਂ ਲਈ 1024 ਬਾਇਓਮੈਟ੍ਰਿਕ ਮਸ਼ੀਨਾਂ ਅਤੇ 529 ਵੈੱਬ ਕੈਮਰੇ ਖ਼ਰੀਦੇ ਜਾ ਰਹੇ ਹਨ। ਇਸ ਤਰ੍ਹਾਂ ਨਾਲ ਹਰ ਓਟ ਸੈਂਟਰ 'ਤੇ ਨਜ਼ਰ ਰੱਖੀ ਜਾ ਸਕੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮਾਨਸੂਨ ਦੀ ਐਂਟਰੀ! ਭਾਰੀ ਮੀਂਹ ਦਾ ਅਲਰਟ ਜਾਰੀ, ਕਾਲੇ ਬੱਦਲਾਂ ਨੇ ਘੇਰਿਆ ਆਸਮਾਨ
ਸੂਤਰਾਂ ਦੇ ਮੁਤਾਬਕ ਇਸ ਦੇ ਟੈਂਡਰ 26 ਜੂਨ ਮਤਲਬ ਕਿ ਅੱਜ ਸ਼ੁਰੂ ਹੋ ਰਹੇ ਹਨ। ਇਸ ਰਾਹੀਂ ਮਰੀਜ਼ਾਂ ਦੀ ਆਈ. ਡੀ. ਤਿਆਰ ਹੋਵੇਗੀ। ਇਸ ਤੋਂ ਬਾਅਦ ਮਰੀਜ਼ ਦੇਸ਼ 'ਚ ਕਿਸੇ ਵੀ ਸੂਬੇ ਦੇ ਓਟ ਸੈਂਟਰ ਤੋਂ ਦਵਾਈ ਲੈ ਸਕਣਗੇ। ਦੱਸਣਯੋਗ ਹੈ ਕਿ ਪੰਜਾਬ 'ਚ 529 ਓਟ ਸੈਂਟਰ ਹਨ ਅਤੇ ਇੱਥੇ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਰਜਿਸਟ੍ਰੇਸ਼ਨ ਹੈ। ਹੁਣ ਸਾਰੇ ਓਟ ਸੈਂਟਰ ਨਵੇਂ ਪੋਰਟਲ ਨਾਲ ਜੁੜਨਗੇ ਅਤੇ ਹਰ ਰਜਿਸਟਰ ਹੋਏ ਮਰੀਜ਼ ਦੀ ਆਈ. ਡੀ. ਬਣੇਗੀ।
ਇਹ ਵੀ ਪੜ੍ਹੋ : ਮਾਮੇ ਦੇ ਮੁੰਡੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਭੈਣ ਨਾਲ ਜਬਰ-ਜ਼ਿਨਾਹ ਕਰਨ ਮਗਰੋਂ ਬਣਾ ਲਈ ਵੀਡੀਓ
ਆਈ. ਡੀ. ਦਾ ਲਿੰਕ ਯੂ. ਆਈ. ਡੀ. ਨਾਲ ਜੁੜਿਆ ਹੋਵੇਗਾ, ਜੋ ਓ. ਟੀ. ਪੀ. ਨਾਲ ਖੁੱਲ੍ਹੇਗਾ। ਦੱਸ ਦੇਈਏ ਕਿ ਓਟ ਸੈਂਟਰਾਂ 'ਚ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਡੋਜ਼ ਦਿੱਤੀ ਜਾਂਦੀ ਹੈ। ਕਈ ਨੌਜਵਾਨ 14 ਦਿਨਾਂ ਤੱਕ ਦੀ ਡੋਜ਼ ਘਰ ਵੀ ਲੈ ਜਾਂਦੇ ਹਨ। ਇਸ ਨੂੰ ਮਹਿੰਗੇ ਰੇਟਾਂ 'ਤੇ ਵੇਚਣ ਅਤੇ ਨਸ਼ੇ ਦੇ ਇੰਜੈਕਸ਼ਨ ਦੇ ਤੌਰ 'ਤੇ ਇਸਤੇਮਾਲ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਕਈ ਜ਼ਿਲ੍ਹਿਆਂ 'ਚ ਫਰਜ਼ੀ ਆਧਾਰ ਕਾਰਡ ਰਾਹੀਂ ਦਵਾਈ ਲੈਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਉਕਤ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕਣ ਦਾ ਮੁੱਦਾ ਲੋਕ ਸਭਾ 'ਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ : ਮੀਤ ਹੇਅਰ
NEXT STORY