ਸਾਦਿਕ (ਪਰਮਜੀਤ) : ਅੱਜ ਸਵੇਰੇ ਲਗਭਗ 4 ਵਜੇ 8 ਅਣਪਛਾਤੇ ਲੁਟੇਰਿਆਂ ਵੱਲੋਂ ਧੜੱਲੇ ਨਾਲ ਦਾਣਾ ਮੰਡੀ ਸਾਦਿਕ ਵਿਚੋਂ ਇਕ ਆੜ੍ਹਤ ਤੋਂ ਇਕ ਮਜ਼ਦੂਰ ਨੂੰ ਫੱਟੜ ਕਰਕੇ ਕਰੀਬ 35 ਗੱਟੇ ਝੋਨੇ ਲੱਦ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫੱਟੜ ਨੂੰ ਸਾਦਿਕ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੇ ਸਿਰ ਵਿਚ ਕਾਫੀ ਟਾਂਕੇ ਲਗਾਏ ਗਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਦਾਰ ਖਾਦ ਭੰਡਾਰ ਦੀ ਦਾਣਾ ਮੰਡੀ ਸਾਦਿਕ ਵਿਚ ਦੋ ਨੰਬਰ ਗੇਟ ਕੋਲ ਆੜ੍ਹਤ ਦੀ ਦੁਕਾਨ ਹੈ। ਅੱਜ ਸਵੇਰੇ 4 ਵਜੇ ਲਗਭਗ 8 ਜਣੇ ਮੈਕਸ ਟਰੱਕ ਪਿਕਅਪ ਵਿਚ ਆਏ ਅਤੇ ਉਨ੍ਹਾਂ ਨੇ ਅਸ਼ੋਕ ਕੁਮਾਰ ਦੀ ਆੜ੍ਹਤ ਤੋਂ ਝੋਨਾ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਆੜ੍ਹਤ ਦੇ ਠੇਕੇਦਾਰ ਸ਼ਬੀਰ ਨੇ ਦੱਸਿਆ ਕਿ ਜਦ ਕੋਲ ਪਏ ਮਜਦੂਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਚੋਰਾਂ ਨੂੰ ਭਜਾਉਣ ਲਈ ਰੌਲਾ ਪਾਇਆ ਅਤੇ ਹੱਥੋ ਪਾਈ ਹੋ ਪਏ।
ਇਸ ਦੌਰਾਨ ਮਜਦੂਰਾਂ ਨੇ ਜਦ ਇਕ ਚੋਰ ਨੂੰ ਪਛਾਣ ਲਿਆ ਤਾਂ ਉਸ ਨੇ ਪ੍ਰਵਾਸੀ ਮਜਦੂਰ ਸਹਿਜਾਨ ਪੁੱਤਰ ਸਬੀਰ ਦੇ ਸਿਰ ਵਿਚ ਇੱਟ ਮਾਰੀ ਤਾਂ ਉਹ ਫੱਟੜ ਹੋ ਗਿਆ। ਦੂਸਰੇ ਮਜਦੂਰਾਂ ਵੱਲੋਂ ਜਦ ਉਹ ਕਾਪਾ ਲੈ ਕੇ ਪਏ ਤਾਂ ਉਹ ਪਿਛਾਂਹ ਹਟ ਗਿਆ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਰੌਲਾ ਪੈਣ ’ਤੇ ਲੁਟੇਰੇ ਕਰੀਬ 35 ਗੱਟੇ ਝੋਨੇ ਦੇ ਲੱਦ ਕੇ ਫਰੀਦਕੋਟ ਵਾਲੇ ਪਾਸੇ ਨੂੰ ਫਰਾਰ ਹੋ ਗਏ। ਪਤਾ ਲੱਗਾ ਹੈ ਕਿ ਵਹੀਕਲ ਦੀ ਨੰਬਰ ਪਲੇਟ ਤੇ ਮਿੱਟੀ ਲਗਾਈ ਹੋਈ ਸੀ ਜਦਕਿ ਪਿਛਲਾ ਨੰਬਰ 3298 ਹੈ। ਸੱਟ ਮਾਰਨ ਵਾਲੇ ਦੀ ਪਛਾਣ ਫੱਟੜ ਨੇ ਰਾਹੁਲ ਵਜੋਂ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੀ ਪੁਲਸ ਵੀ ਮੌਕੇ ’ਤੇ ਪੁੱਜੀ ਤੇ ਦੋਸ਼ੀਆਂ ਦੀ ਭਾਲ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਸੇਵਕ ਸਿੰਘ ਸੰਧੂ ਬੁੱਟਰ ਦੀ ਦੁਕਾਨ ਤੋਂ 60 ਬੋਰੀਆਂ ਅਤੇ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੀ ਆੜ੍ਹਤ ਤੋਂ 7 ਗੱਟੇ ਚੋਰੀ ਹੋ ਚੁੱਕੇ ਹਨ। ਜਿਨ੍ਹਾਂ ਦਾ ਅਜੇ ਤੱਕ ਕੋਈ ਉੱਘ ਸੁੱਘ ਨਹੀਂ ਨਿਕਲਿਆ।
ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ
NEXT STORY