ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਪਿੰਡ ਛੋਟੇਪੁਰ 'ਚ ਦੇਰ ਰਾਤ 4-5 ਚੋਰਾਂ ਵੱਲੋਂ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ਦੇ ਤਾਲੇ ਤੋੜ ਕੇ 9 ਤੋਲੇ ਦੇ ਕਰੀਬ ਸੋਨਾ ਅਤੇ 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਜਦੋਂ ਫ਼ਰਾਰ ਹੋਣ ਲੱਗੇ ਤਾਂ ਰੌਲਾ ਸੁਣ ਕੇ ਜਦ ਦੂਸਰੇ ਘਰ ਦੇ ਮੈਂਬਰ ਉਥੇ ਪਹੁੰਚੇ ਤਾਂ ਚੋਰਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਚੋਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ‘10 ਮਾਰਚ ਨੂੰ ਲੱਗੇਗਾ ਅਟਕਲਾਂ ’ਤੇ ਵਿਰਾਮ, ਇਤਿਹਾਸ ਰਚੇਗਾ ਪੰਜਾਬ’
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਉਨ੍ਹਾਂ ਦੇ ਚਾਚੇ ਦਾ ਘਰ ਹੈ, ਜੋ ਘਰ ਨੂੰ ਤਾਲੇ ਲਾ ਕੇ ਕਿਤੇ ਰਿਸ਼ਤੇਦਾਰਾਂ ਦੇ ਗਏ ਸਨ ਅਤੇ ਕੱਲ੍ਹ ਦੇਰ ਰਾਤ ਜਦੋਂ ਉਹ ਆਪਣੇ ਘਰ ਸੁੱਤੇ ਹੋਏ ਸਨ ਤਾਂ 4-5 ਚੋਰ ਉਨ੍ਹਾਂ ਦੇ ਚਾਚੇ ਦੇ ਘਰ ਦਾਖਲ ਹੋਏ, ਜਿਨ੍ਹਾਂ ਨੇ ਘਰ ਦੇ ਤਾਲੇ ਤੋੜ ਕੇ 9 ਤੋਲੇ ਦੇ ਕਰੀਬ ਸੋਨਾ ਅਤੇ 50 ਹਜ਼ਾਰ ਦੀ ਨਕਦੀ ਚੋਰੀ ਕਰ ਲਈ, ਜਦੋਂ ਉਨ੍ਹਾਂ ਨੇ ਘਰ 'ਚ ਕੁੱਝ ਅਵਾਜ਼ਾਂ ਸੁਣੀਆਂ ਤਾਂ ਉਹ ਆਪਣੇ ਚਾਚੇ ਦੇ ਘਰ ਗਏ ਤਾਂ ਚੋਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਪਿਤਾ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਉਸ ਨੂੰ ਵੀ ਸੱਟ ਮਾਰੀ ਅਤੇ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਲੱਭ ਕੇ ਇਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਛਕਣਗੀਆਂ ਬਾਬੇ ਨਾਨਕ ਦੇ ਖੇਤਾਂ ’ਚ ਪੈਦਾ ਹੋਏ ਅਨਾਜ ਤੋਂ ਬਣਿਆ ਲੰਗਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਉਨ੍ਹਾਂ ਦੇ ਘਰ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਚੋਰੀ ਕੀਤੀ ਤੇ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ। ਇਸ ਮਾਮਲੇ 'ਚ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਾਧੂ ਦੇ ਭੇਸ ’ਚ ਆਏ ਲੁਟੇਰੇ ਨੇ ਚਾੜ੍ਹਿਆ ਚੰਨ, ਦੁਕਾਨ ’ਤੇ ਬੈਠੀ ਔਰਤ ਨਾਲ ਇੰਝ ਮਾਰੀ ਠੱਗੀ ਕਿ ਉੱਡ ਗਏ ਹੋਸ਼
NEXT STORY