ਬਟਾਲਾ, (ਬੇਰੀ)- ਮੁਰਗੀ ਮੁਹੱਲਾ ਬੱਖੇਵਾਲ ਨਵੀਂ ਅਨਾਜ ਮੰਡੀ ਰੋਡ ਬਟਾਲਾ ਵਿਖੇ ਚੋਰਾਂ ਵੱਲੋਂ ਇਕ ਕੋਠੀ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮਨਦੀਪ ਕੌਰ ਪਤਨੀ ਸਵ. ਗੁਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਸਵ. ਹਰਮੀਤ ਸਿੰਘ ਵਾਸੀ ਮੁਰਗੀ ਵਾਲ ਬੱਖੇਵਾਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਕਮਰੇ 'ਚ ਬੱਚਿਆਂ ਸਮੇਤ ਸੁੱਤੀਆਂ ਹੋਈਆਂ ਸਨ ਅਤੇ ਜਦੋਂ ਸਵੇਰੇ ਉਠੇ ਤਾਂ ਦੇਖਿਆ ਕਿ ਕੋਠੀ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆਂ ਸੀ, ਜਿਸਦੀ ਛਾਣਬੀਨ ਕਰਨ 'ਤੇ ਪਤਾ ਲੱਗਾ ਕਿ ਅਣਪਛਾਤੇ ਚੋਰ ਸਾਡੀ ਕੋਠੀ 'ਚ ਲੱਗੇ ਰੋਸ਼ਨਦਾਨ ਦੀ ਜਾਲੀ ਪਾੜ ਕੇ ਅੰਦਰ ਦਾਖਲ ਹੋਏ ਅਤੇ ਕਮਰੇ 'ਚ ਪਈਆਂ ਅਲਮਾਰੀਆਂ ਦੇ ਲੋਕਰ ਤੋੜ ਕੇ 38 ਤੋਲੇ ਸੋਨਾ ਅਤੇ ਕਰੀਬ 75000 ਰੁਪਏ ਨਕਦ ਰਾਸ਼ੀ ਲੈ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੇ ਸਬ-ਇੰਸਪੈਕਟਰ ਸ਼ਿਵ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
ਸਤਲੁਜ ਦਰਿਆ ਦੇ ਏਰੀਆ 'ਚ 23 ਹਜ਼ਾਰ ਲੀਟਰ ਲਾਹਣ ਬਰਾਮਦ
NEXT STORY