ਜਲੰਧਰ (ਵਰੁਣ)- ਚੋਰਾਂ ਦੇ ਹੌਂਸਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਹੁਣ ਤਾਂ ਉਹ ਹੱਥ ਸਾਫ਼ ਕਰਨ ਲੱਗਿਆਂ ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ ਰਹੇ। ਇਸੇ ਦੌਰਾਨ ਗੁਲਮਰਗ ਕਾਲੋਨੀ ਸਥਿਤ ਸ਼ਿਵ ਮੰਦਰ ’ਚ ਚੋਰਾਂ ਨੇ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਮੰਦਰ ’ਚੋਂ ਚੜ੍ਹਾਵਾ, ਪੂਜਾ ਸਮੱਰਗੀ ਤੇ ਡੀ.ਵੀ.ਆਰ. ਚੋਰੀ ਕਰ ਲਿਆ, ਜਦਕਿ ਸੀ.ਸੀ.ਟੀ.ਵੀ. ਕੈਮਰੇ ਵੀ ਤੋੜ ਦਿੱਤੇ।

ਪੁਜਾਰੀ ਬ੍ਰਿਜ ਸੁੰਦਰ ਨੇ ਦੱਸਿਆ ਕਿ ਚੋਰ ਫਾਈਬਰ ਦੀ ਸ਼ੀਟ ਕੱਟ ਕੇ ਮੰਦਰ ਦੇ ਅੰਦਰ ਦਾਖਲ ਹੋਏ ਤੇ ਮੰਦਰ ਦੇ ਦਾਨ ਬਾਕਸ ਨੂੰ ਤੋੜ ਕੇ ਚੜ੍ਹਾਵਾ ਤੇ ਜ਼ਰੂਰੀ ਸਾਮਾਨ ਚੋਰੀ ਕਰ ਲਿਆ। ਪੁਜਾਰੀ ਨੇ ਦੱਸਿਆ ਕਿ ਉਹ ਮੰਦਰ ਦੇ ਉੱਪਰ ਰਹਿੰਦਾ ਹੈ ਪਰ ਚੋਰ ਕਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ, ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਲੱਗਾ। ਇਸ ਸਬੰਧੀ ਥਾਣਾ 8 ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਦਿੱਤਿਆ ਹੋਣਗੇ ਲੁਧਿਆਣਾ ਨਗਰ ਨਿਗਮ ਦੇ ਨਵੇਂ ਕਮਿਸ਼ਨਰ
NEXT STORY