ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਵਿਚ ਸਪੈਸ਼ਲ ਟਾਸਟ ਫੋਰਸ (ਐੱਸ. ਟੀ. ਐੱਫ.) ਨੇ ਹਿਰਾਸਤ ਵਿਚ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਪੁਲਸ ਵਿਭਾਗ ਵਿਚ ਉੱਚ ਸੁਰੱਖਿਆ ਵਾਲੀ ਇਮਾਰਤ ਵਿਚ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਟਾਸਕ ਫੋਰਸ ਦਾ ਹਿੱਸਾ ਰਹੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਬਰਾੜ ਦੇ ਖ਼ਿਲਾਫ਼ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਇਆ ਹੈ। ਕੁਝ ਹਫਤੇ ਪਹਿਲਾਂ ਉਨ੍ਹਾਂ ਨੇ ਗੈਂਗਸਟਰ ਸਤਿੰਦਰਜੀਤ ਸਿੰਘ ਬਰਾੜ ਉਰਫ ਗੋਲਡੀ ਬਰਾੜ ਨਾਂ ਦੇ ਇਕ ਗੈਂਗਸਟਰ ਦੇ ਬਾਰੇ ਭਾਰਤ ਦੀ ਏਜੰਸੀ ਅਤੇ ਵਿਸ਼ਲੇਸ਼ਣ ਵਿੰਗ (ਰਾ) ਨੇ ਸੂਚਨਾ ਦਿੱਤੀ ਸੀ। ਸਾਨੂੰ ਸੂਚਿਤ ਕੀਤਾ ਗਿਆ ਕਿ ਉਹ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ ਹੁਣ ਅਮਰੀਕਾ ਵਿਚ ਦਾਖਲ ਹੋ ਚੁੱਕਾ ਹੈ। ਇਸ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਉਸ ਦੀ ਗ੍ਰਫ਼ਤਾਰੀ ਲਈ ਟਾਸਟ ਫੋਰਸ ਦਾ ਗਠਨ ਕੀਤਾ।
ਇਹ ਵੀ ਪੜ੍ਹੋ : ਜਿੱਥੇ ਵੱਜ ਰਹੀਆਂ ਸੀ ਸ਼ਹਿਨਾਈਆਂ ਉਸੇ ਘਰ ਪਏ ਮੌਤ ਦੇ ਵੈਣ, ਵਿਆਹ ਤੋਂ 10 ਦਿਨ ਬਾਅਦ ਲਾੜੇ ਦੀ ਹੋਈ ਮੌਤ
ਇਸ ਵਿਚ ਪੁਲਸ ਤੋਂ ਇਲਾਵਾ ਕਈ ਖੁਫੀਆ ਅਫਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਆਪਰੇਸ਼ਨ ਨੂੰ ਪੂਰਾ ਕਰਨ ਵਿਚ ਸਾਨੂੰ ਦੋ ਹਫਤੇ ਤੋਂ ਵੱਧ ਸਮਾਂ ਲੱਗ ਗਿਆ। ਅਸੀਂ ਉਸ ਦੀਆਂ ਤਸਵੀਰਾਂ ਵੀ ਪ੍ਰਸਾਰਤ ਕੀਤੀਆਂ ਅਤੇ ਕੁਝ ਨੰਬਰ ਟਰੇਸ ਕੀਤੇ ਗਏ। ਇਸ ਨਾਲ ਸਾਨੂੰ 20 ਨਵੰਬਰ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗਾ। ਆਖਰਕਾਰ ਬਰਾੜ ਨੂੰ ਫ੍ਰੇਸਨੋ ਸ਼ਹਿਰ ਵਿਚ ਦਬੋਚ ਲਿਆ ਗਿਆ। ਅਸੀਂ ਟ੍ਰੇਸ ਸਿਸਟਮ ਰਾਹੀਂ ਪਤਾ ਕੀਤਾ ਕਿ ਉਸ ਦੇ ਸੈਕ੍ਰਾਮੈਂਟੋ, ਫਰੀਜੋ ਅਤੇ ਸਾਲਟ ਲੇਕ ਵਰਗੇ ਸ਼ਹਿਰਾਂ ਵਿਚ ਵੀ ਕਈ ਟਿਕਾਣੇ ਹਨ। ਉਸ ਦੇ ਨਾਲ ਕਿਸੇ ਤਰ੍ਹਾਂ ਦੀ ਲਾਪਰਵਾਹੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਨੂੰ ਸਖ਼ਤ ਸੁਰੱਖਿਆ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ ਉਡਾਏਗਾ ਹੋਸ਼, OTP ਲਈ ਇੰਝ ਤੁਹਾਡੇ ਘਰਾਂ ਤਕ ਪਹੁੰਚ ਰਹੇ ਠੱਗ
ਆਸਾਨ ਨਹੀਂ ਗੋਲਡੀ ਨੂੰ ਭਾਰਤ ਲੈ ਕੇ ਆਉਣਾ
ਗੋਲਡੀ ਬਰਾੜ ਨੂੰ ਭਾਵੇਂ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਪਰ ਉਸ ਨੂੰ ਭਾਰਤ ਲੈ ਕੇ ਆਉਣਾ ਆਸਾਨ ਨਹੀਂ ਹੈ। ਗੋਲਡੀ ਕਿਉਂਕਿ ਭਾਰਤ ਤੋਂ ਸਿੱਧਾ ਅਮਰੀਕਾ ਨਹੀਂ ਗਿਆ ਹੈ। ਉਹ ਭਾਰਤ ਤੋਂ ਪਹਿਲਾਂ ਕੈਨੇਡਾ ਗਿਆ ਅਤੇ ਉਥੋਂ ਅਮਰੀਕਾ ਪਹੁੰਚਿਆ। ਦੂਜਾ ਪੁਲਸ ਨੇ ਰੈੱਡ ਕਾਨਰਨਰ ਨੋਟਿਸ ਤੋਂ ਬਾਅਦ ਫੜਿਆ ਹੈ। ਅਜੇ ਅਮਰੀਕਾ ਦੀ ਪੁਲਸ ਉਸ ਨੂੰ ਮੁਲਜ਼ਮ ਹੀ ਮੰਨ ਰਹੀ ਹੈ, ਦੋਸ਼ੀ ਨਹੀਂ। ਇਹੀ ਕਾਰਣ ਹੈ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਮਰੀਕੀ ਪੁਲਸ ਨੇ ਕੈਨੇਡਾ ਪੁਲਸ ਤੋਂ ਬਰਾੜ ਦੀ ਅਪਰਾਧਿਕ ਗਤੀਵਿਧੀਆਂ ਸੰਬੰਧੀ ਵੀ ਜਾਣਕਾਰੀ ਮੰਗੀ ਹੈ।ਅਧਿਕਾਰੀ ਮੁਤਾਬਕ ਬਰਾੜ ਦੀ ਗ੍ਰਿਫ਼ਤਾਰੀ ਬਾਰੇ ਵਿਚ ਭਾਰਤ ਸਰਕਾਰ ਨੂੰ ਅਧਿਕਾਰਤ ਸੂਚਨਾ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਰਾੜ ਆਪਣੇ ਖਾਲਿਸਤਾਨੀ ਸਮਰਥਕ ਜਥੇਬੰਦੀਆਂ ਦੀ ਮਦਦ ਨਾਲ ਸਿਆਸੀ ਸ਼ਰਣ ਮੰਗ ਸਕਦਾ ਹੈ। ਅਜਿਹਾ ਕੈਨੇਡਾ ਅਤੇ ਅਮਰੀਕਾ ਵਿਚ ਆਮ ਹੁੰਦਾਹੈ। ਪਰ ਉਸ ਲਈ ਅਰਜ਼ੀ ਨੂੰ ਜਲਦੀ ਸਵੀਕਾਰ ਕਰਨਾ ਮੁਸ਼ਕਲ ਹੈ ਪਰ ਸਮੱਸਿਆ ਇਹ ਹੈ ਕਿ ਇਕ ਵਾਰ ਜਦੋਂ ਵਕੀਲ ਸ਼ਰਣ ਲਈ ਅਰਜ਼ੀ ਦੇ ਦਿੰਦਾ ਹੈ ਤਾਂ ਜਦੋਂ ਤਕ ਉਸ ਅਰਜ਼ੀ ’ਤੇ ਅਮਰੀਕਾ ਦੇ ਸੰਬੰਧਤ ਵਿਭਾਗ ਦੀ ਸੁਣਵਾਈ ਅਤੇ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਉਥੇ ਹੀ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ : ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ, ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕਪੂਰਥਲਾ: ਅੰਤਰਰਾਜ਼ੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, ਨਾਜਾਇਜ਼ ਹਥਿਆਰਾਂ ਤੇ ਇਨੋਵਾ ਗੱਡੀ ਸਣੇ 5 ਮੁਲਜ਼ਮ ਗ੍ਰਿਫ਼ਤਾਰ
NEXT STORY