ਗੁਰਦਾਸਪੁਰ (ਨਰਿੰਦਰ)- ਜ਼ਿਲ੍ਹੇ 'ਚ ਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਦੇ ਨਾਲ ਡਿਊਟੀ ਨਿਭਾਉਣ ਵਾਲਾ ਚਾਰ ਸਾਲਾਂ ਦਾ ਕੁੱਤੇ ਨਾਂ ਟਾਇਸਨ ਨੂੰ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਇਕ ਨਵੀਂ ਜ਼ਿੰਦਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਵਿਧਾਇਕ ਕੰਵਰ ਸੰਧੂ ਨੇ ਲਾਈਵ ਹੋ ਉਨ੍ਹਾਂ 'ਤੇ ਲੱਗ ਰਹੇ ਇਲਜ਼ਾਮਾਂ ਦੇ ਦਿੱਤੇ ਜਵਾਬ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਟਾਇਸਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ 4 ਦਿਨ ਬੀ. ਐੱਸ. ਐੱਫ. ਦੇ ਡਾਕਟਰ ਉਸ ਦਾ ਇਲਾਜ ਕਰਦੇ ਰਹੇ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਾ ਹੋਣ ਕਾਰਨ ਪਤਾ ਚੱਲਿਆ ਕਿ ਟਾਇਸਨ ਨੂੰ ਏਕਿਯੂਟ ਕਿਡਨੀ ਇੰਜਰੀ ਹੈ। ਜਿਸ ਨਾਲ ਉਸ ਦੇ ਸਰੀਰ ਵਿਚ ਯੂਰੀਆ ਦੀ ਮਾਤਰਾ ਇੱਕ-ਦਮ ਵੱਧ ਜਾਂਦੀ ਹੈ ਅਤੇ ਫਾਸਫੋਰਸ ਵੀ ਅਸਥਿਰ ਰਹਿੰਦਾ ਹੈ। ਟਾਇਸਨ ਦੀ ਹਾਲਤ ਨੂੰ ਵੇਖਦਿਆਂ ਗੜਵਾਸੁ ਦੇ ਡਾਕਟਰਾਂ ਵਲੋਂ ਤੁਰੰਤ ਉਸ ਦਾ ਡਾਇਲਸਿਸ ਸ਼ੁਰੂ ਕੀਤਾ ਗਿਆ ਅਤੇ ਉਸ ਦੀ ਜਾਨ ਬਚਾ ਲਈ।
ਇਹ ਵੀ ਪੜ੍ਹੋ- ਮੋਹਾਲੀ ਏਅਰ ਕਾਰਗੋ ਕੰਪਲੈਕਸ ਨਵੰਬਰ ਤੱਕ ਹੋਵੇਗਾ ਚਾਲੂ : ਵਿਨੀ ਮਹਾਜਨ
ਦੱਸ ਦੇਈਏ ਕਿ ਟਾਇਸਨ ਇਕ ਲੇਬਰ ਬਰੀਡ ਡੌਗ ਹੈ ਅਤੇ ਉਸ ਨੇ ਬੀਤੇ ਦਿਨੀਂ ਟ੍ਰੈਕਿੰਗ ਕਰ ਕੇ ਘੁਸਪੈਠੀਆਂ ਨੂੰ ਗ੍ਰਿਫਤਾਰ ਕਰਵਾਇਆ ਸੀ। ਉਹ ਪਹਿਲਾਂ 170ਵੀ ਬਟਾਲੀਅਨ 'ਚ ਸਰਹਦ ਕੋਲ ਡਿਊਟੀ ਨਿਭਾਉਂਦਾ ਸੀ ਅਤੇ ਫਿਰ 2019 ਤੋਂ 58ਵੀਂ ਬਟਾਲੀਅਨ ਨਾਲ ਜੁੜਿਆ। ਟਾਇਸਨ ਦੀ ਹਾਲੇ 4 ਸਾਲ ਦੇ ਕਰੀਬ ਹੋਰ ਡਿਊਟੀ ਹੈ ਅਤੇ ਉਸ ਦੀ ਇਸ ਹਾਲਤ ਨੂੰ ਵੇਖਦਿਆਂ ਲੁਧਿਆਣਾ ਗੜਵਾਸੁ ਦੇ ਡਾਕਟਰ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ ਪਰ ਹੁਣ ਉਸ ਦੀ ਹਾਲਤ 'ਚ ਕਾਫੀ ਸੁਧਾਰ ਹੈ। ਉਨ੍ਹਾਂ ਕਿਹਾ ਕਿ ਟਾਇਸਨ ਬੀ. ਐੱਸ. ਐੱਫ. ਦੇ ਟਾਪ 24 ਡੌਗ ਵਿਚੋਂ ਇਕ ਹੈ ਅਤੇ ਉਸ ਦਾ ਫੌਜ ਅੰਦਰ ਖੋਜੀ ਡੌਗ ਵਿੱਚ ਕਾਫੀ ਉਚਾ ਦਰਜਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਨ ਬਚਾਉਣ 'ਚ ਉਨ੍ਹਾਂ ਨੂੰ ਕਾਫੀ ਮਾਣ ਮਹਿਸੂਸ ਹੋਇਆ ਹੈ।
ਵੱਡੀ ਖ਼ਬਰ : ਵਿਧਾਇਕ ਕੰਵਰ ਸੰਧੂ ਨੇ ਲਾਈਵ ਹੋ ਉਨ੍ਹਾਂ 'ਤੇ ਲੱਗ ਰਹੇ ਇਲਜ਼ਾਮਾਂ ਦੇ ਦਿੱਤੇ ਜਵਾਬ
NEXT STORY