ਨਕੋਦਰ (ਪਾਲੀ) : ਨਕੋਦਰ ਵਿਖੇ ਕਣਕ ਦੇ ਗੋਦਾਮਾਂ 'ਚੋਂ ਹਜ਼ਾਰਾਂ ਕੁਇੰਟਲ ਕਣਕ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੀ ਚੈਕਿੰਗ ਮਗਰੋਂ ਨਕੋਦਰ ਕੇਂਦਰ ਦੇ 2 ਨਿਰੀਖਕਾਂ (ਇੰਸਪੈਕਟਰਾਂ) ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸਿਟੀ ਥਾਣਾ ਮੁਖੀ ਹਰਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕੰਟਰੋਲ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਜਲੰਧਰ ਵੱਲੋਂ ਸੀਨੀਅਰ ਸੁਪਰਡੈਂਟ ਆਫ ਪੁਲਸ ਜਲੰਧਰ ਦਿਹਾਤੀ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਖੁਰਾਕ ਸਪਲਾਈਜ਼ ਅਫ਼ਸਰ ਨਕੋਦਰ ਵੱਲੋਂ ਉਨ੍ਹਾਂ ਕੋਲ ਨਕੋਦਰ ਕੇਂਦਰਾਂ ਦੇ ਗੋਦਾਮਾਂ ਵਿੱਚ ਕਣਕ ਦਾ ਸਟਾਕ ਪੂਰਾ ਨਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ।
ਖ਼ਬਰ ਇਹ ਵੀ : ਮਾਨ ਕੈਬਨਿਟ ਦਾ ਵਿਸਥਾਰ, ਉਥੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹੋਈ ਇਕ ਹੋਰ ਗ੍ਰਿਫ਼ਤਾਰੀ, ਪੜ੍ਹੋ TOP 10
ਨਕੋਦਰ ਕੇਂਦਰ ਵਿਖੇ 2 ਵੱਖ-ਵੱਖ ਗੋਦਾਮਾਂ 'ਚ ਭੰਡਾਰ ਕੀਤੀ ਗਈ ਕਣਕ ਦੀ ਵਿਸਥਾਰ ਪੂਰਵਕ ਪੜਤਾਲ ਕਰਵਾਉਣ ਲਈ ਬੀਤੀ 29 ਜੂਨ ਨੂੰ ਖੁਰਾਕ ਤੇ ਸਪਲਾਈਜ਼ ਅਫ਼ਸਰ ਸ਼ਾਹਕੋਟ ਅਤੇ ਖੁਰਾਕ ਸਪਲਾਈ ਅਫ਼ਸਰ ਨਕੋਦਰ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ, ਜਿਸ ਵਿੱਚ ਜਗਮੋਹਣ ਸਿੰਘ ਸ਼.ਖ.ਸ.ਅ. ਕਰਤਾਰਪੁਰ, ਪ੍ਰਵੀਨ ਸੱਲ੍ਹਣ ਨਿਰੀਖਕ ਕਰਤਾਰਪੁਰ, ਰਾਜਬੀਰ ਸਿੰਘ ਨਿਰੀਖਕ ਮਹਿਤਪੁਰ, ਅਮਨਦੀਪ ਪੁਰੀ ਨਿਰੀਖਕ ਜਲੰਧਰ ਰੂਰਲ, ਅਸ਼ੀਸ਼ ਸੋਨੀ ਨਿਰੀਖਕ ਜਲੰਧਰ ਰੂਰਲ, ਸੰਦੀਪ ਮਲਹੋਤਰਾ ਨਿਰੀਖਕ ਜਲੰਧਰ ਕੈਂਟ, ਸੰਦੀਪ ਕੁਮਾਰ ਨਿਰੀਖਕ ਨੂਰਮਹਿਲ, ਕੁਨਾਲ ਨਿਰੀਖਕ ਫਿਲੌਰ, ਬਲਕਾਰ ਸਿੰਘ ਨਿਰੀਖਕ ਸ਼ਾਹਕੋਟ, ਕਰਨੈਲ ਸਿੰਘ ਨਿਰੀਖਕ ਸ਼ਾਹਕੋਟ ਨੂੰ ਬਤੌਰ ਮੈਂਬਰ ਸ਼ਾਮਲ ਕਰਕੇ ਜਾਂਚ ਕਰਵਾਈ ਗਈ।
ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਮਗਰੋਂ ਕਾਤਲਾਂ ਨੇ ਇੰਝ ਮਨਾਇਆ ਸੀ ਜਸ਼ਨ, ਹਥਿਆਰ ਲਹਿਰਾਉਂਦਿਆਂ ਦੀ ਵੀਡੀਓ ਹੋਈ ਵਾਇਰਲ
ਉਕਤ ਟੀਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਗੋਦਾਮ 'ਚੋਂ ਕਰੀਬ 6043.1 ਕੁਇੰਟਲ ਕਣਕ ਦੀ ਘਾਟ ਪਾਈ ਗਈ ਹੈ। ਜ਼ਿਲ੍ਹਾ ਕੰਟਰੋਲਰ ਜਲੰਧਰ ਵੱਲੋਂ ਇਸ ਸਬੰਧੀ ਪੁਲਸ ਕਪਤਾਨ ਜਲੰਧਰ ਦਿਹਾਤੀ ਨੂੰ ਪੱਤਰ ਲਿਖਿਆ ਗਿਆ, ਜਿਸ ਮਗਰੋਂ ਨਕੋਦਰ ਕੇਂਦਰ ਦੇ ਨਿਰੀਖਕ ਦਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਨਿਰੀਖਕ ਜੋ ਕਿ ਇਸ ਸਟਾਕ ਦੀ ਦੇਖ-ਰੇਖ ਕਰਦੇ ਸਨ, ਵਿਰੁੱਧ ਸਰਕਾਰੀ ਅਨਾਜ ਨੂੰ ਖੁਰਦ- ਬੁਰਦ ਕਰਨ ਦੇ ਮਾਮਲੇ ਅਧੀਨ ਥਾਣਾ ਸਿਟੀ ਨਕੋਦਰ ਵਿਖੇ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਮਨਦੀਪ ਸਿੰਘ ਕਰ ਰਹੇ ਹਨ ਪਰ ਫਿਲਹਾਲ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਇਹ ਵੀ ਪੜ੍ਹੋ : 2 ਸਾਲਾਂ 'ਚ ਹੀ ਬਦਲੀ ਕਿਸਮਤ, ਗਾਇਕਾ ਤੋਂ ਮੰਤਰੀ ਬਣੀ ਅਨਮੋਲ ਗਗਨ ਮਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੂਸੇਵਾਲਾ ਕਤਲਕਾਂਡ : ਪੰਜਾਬ ਪੁਲਸ ਨੇ 2 ਸ਼ੂਟਰਾਂ ਸਣੇ 4 ਦੋਸ਼ੀਆਂ ਦਾ ਪਟਿਆਲਾ ਹਾਊਸ ਕੋਰਟ ਤੋਂ ਲਿਆ ਟਰਾਂਜ਼ਿਟ ਰਿਮਾਂਡ
NEXT STORY