ਤਰਨਤਾਰਨ, (ਰਮਨ, ਰਾਜੂ)- ਪੀ. ਓ. ਸਟਾਫ ਨੇ ਪਿਛਲੇ ਸੱਤ ਸਾਲਾਂ ਤੋਂ ਕਤਲ ਕੇਸ 'ਚ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ.ਓ. ਸਟਾਫ ਤਰਨਤਾਰਨ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 2011 'ਚ ਹਰਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਆਪਣੀ ਪਤਨੀ ਹਰਪਾਲ ਕੌਰ, ਸਹੁਰਾ ਜਸਵੰਤ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਦੋਵੇ ਸਾਲਿਆਂ ਨਾਲ ਮਿਲ ਕੇ ਜ਼ਮੀਨ (ਜੋ ਪਿੰਡ ਭੂਰਾ ਕਰੀਮਪੁਰਾ ਥਾਣਾ ਖੇਮਕਰਨ) ਨੂੰ ਵੇਚਣ ਦੇ ਸਬੰਧ 'ਚ ਆਪਣੀ ਮਾਂ ਅਤੇ ਨਾਨੀ ਦਾ ਕਤਲ ਕਰ ਦਿੱਤਾ ਸੀ। ਜਿਸ ਦੇ ਸਬੰਧ 'ਚ ਹਰਜੀਤ ਸਿੰਘ ਅਤੇ ਉਸ ਦੇ ਸਹੁਰੇ ਜਸਵੰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹਰਜੀਤ ਸਿੰਘ ਨੂੰ ਇਸ ਸਬੰਧੀ ਮਾਣਯੋਗ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੋ ਜੇਲ 'ਚ ਹੈ । ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਾਕੀ ਦੇ ਦੋਸ਼ੀ ਮਾਮਲਾ ਦਰਜ ਹੋਣ ਸਮੇਂ ਤੋਂ ਫਰਾਰ ਸਨ। ਭਗੌੜੇ ਦੋਸ਼ੀਆਂ ਜਿਨ੍ਹਾਂ 'ਚ ਹਰਜੀਤ ਸਿੰਘ ਦੀ ਪਤਨੀ ਹਰਪਾਲ ਕੌਰ ਵਾਸੀ ਪਿੰਡ ਚੋਹਲਾ ਸਾਹਿਬ, ਗੁਰਦੇਵ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 4, ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸੰਤ ਐਵੀਨਿਊ ਅੰਮ੍ਰਿਤਸਰ ਦੋਵੇਂ ਸਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਏ. ਐੱਸ.ਆਈ. ਬਲਕਾਰ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।
ਲੰਡਨ : ਬਾਰ 'ਚ ਸਿੱਖ ਨੌਜਵਾਨ ਨਾਲ ਪੱਗ ਨੂੰ ਲੈ ਕੇ ਹੋਈ ਬਦਸਲੂਕੀ
NEXT STORY