ਕਪੂਰਥਲਾ- ਕੰਧ ਬਣਾਉਣ ਨੂੰ ਲੈ ਕੇ ਹੋਈ ਕੁੱਟਮਾਰ 'ਚ ਔਰਤ ਸਮੇਤ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਜ਼ੇਰੇ ਇਲਾਜ ਅਧੀਨ ਕੁਲਵੰਤ ਸਿੰਘ ਪੁੱਤਰ ਖੁਸ਼ਹਾਲ ਸਿੰਘ ਨਿਵਾਸੀ ਪਿੰਡ ਅੰਮ੍ਰਿਤਪੁਰ, ਨਜ਼ਦੀਕ ਮੁੰਡੀ ਮੋੜ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਨਿਰਮਾਣ ਕਰ ਰਹੇ ਸਨ। ਉਨ੍ਹਾਂ ਦੇ ਗੁਆਂਢੀ ਇਸ ਗੱਲ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ, ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਦੋਵਾਂ ਪੱਖਾਂ ਨੂੰ ਬੈਠਾ ਕੇ ਇਸਦਾ ਫੈਸਲਾ ਕਰਵਾ ਦਿੱਤਾ ਸੀ ਪਰ ਐਤਵਾਰ ਨੂੰ ਉਨ੍ਹਾਂ ਦੇ ਰਾਜ ਮਿਸਤਰੀ ਦੀਵਾਰ ਬਣਾਉਣ ਦੇ ਲਈ ਕੰਮ ਸ਼ੁਰੂ ਕਰਨ ਲੱਗੇ ਤਾਂ ਉਨ੍ਹਾਂ ਦੇ ਹੀ ਰਿਸ਼ਤੇਦਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਨ੍ਹਾਂ ਨੇ ਮੈਨੂੰ ਛੁਡਵਾਉਣ ਆਏ ਮੇਰੇ ਲੜਕਿਆਂ ਲਖਵਿੰਦਰ ਸਿੰਘ, ਮੇਰੀ ਭਾਬੀ ਮਿੰਦੋ ਪਤਨੀ ਪ੍ਰੀਤਮ ਸਿੰਘ ਨੂੰ ਦੋਸ਼ੀਆਂ ਨੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਪੀੜਤ ਨੇ ਦੋਸ਼ੀਆਂ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਕਾਲਾ ਸਿੰਘ, ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਪ੍ਰੀਤਮ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਹੋਰਨਾਂ ਦੇ ਰੂਪ 'ਚ ਕੀਤੀ ਹੈ। ਇਸ ਸਬੰਧੀ 'ਚ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਪਣ-ਬਿਜਲੀ ਉਤਪਾਦਨ 'ਚ 33 ਫੀਸਦੀ ਰਿਕਾਰਡ ਵਾਧੇ ਦੀ ਬਦੌਲਤ ਪਾਵਰਕਾਮ ਦੇ 200 ਕਰੋੜ ਰੁਪਏ ਬਚੇ
NEXT STORY