ਫ਼ਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ ਪਿੰਡ ਨਿਹੰਗਾਂ ਵਾਲੇ ਝੁੱਗੇ ’ਚੋਂ ਅੱਜ ਇਕ ਟਿਫ਼ਨ ਬੰਬ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਲੁਧਿਆਣਾ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿਛ ਦੌਰਾਨ ਇਹ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਪਿੰਡ ’ਚ ਨਿਹੰਗਾਂ ਵਾਲੇ ਝੁੱਗੇ ’ਚ ਟਿਫ਼ਿਨ ਬੰਬ ਲੁਕਾ ਕੇ ਰੱਖਿਆ ਹੋਇਆ ਹੈ। ਲੁਧਿਆਣਾ ਅਤੇ ਫ਼ਿਰੋਜ਼ਪੁਰ ਦਾ ਅਜੇ ਵੀ ਜੁਆਇੰਟ ਮੁਹਿੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਨਵੇਂ ਅੰਦਾਜ਼ ’ਚ ਵੇਖੋ ਭਗਵੰਤ ਮਾਨ ਦਾ ‘ਜਗ ਬਾਣੀ’ ਨਾਲ ਇੰਟਰਵਿਊ, ਪੂਰਾ ਪ੍ਰੋਗਰਾਮ ਸ਼ੁੱਕਰਵਾਰ ਸਵੇਰੇ 9 ਵਜੇ
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਟਿਫ਼ਿਨ ਬੰਬ ਦੇ ਤਾਰ ਜਲਾਲਾਬਾਦ ਦੀ ਘਟਨਾ ਨਾਲ ਜੁੜੇ ਹੋ ਸਕਦੇ ਹਨ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਦੀਵਾਲੀ ਦੇ ਤਿਉਹਾਰ ਨੂੰ ਦੇਖ਼ਦੇ ਹੋਏ ਪਾਕਿ ਏਜੰਸੀ ਦੇ ਇਸ਼ਾਰੇ ’ਤੇ ਇਹ ਟਿਫ਼ਿਨ ਬੰਬ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਵਰਤਿਆ ਜਾਣਾ ਸੀ। ਇਸ ਸਬੰਧੀ ਪੁਲਸ ਵੀ ਅਜੇ ਤੱਕ ਕੁੱਝ ਦੱਸਣ ਨਹੀਂ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੀ ਪ੍ਰਸ਼ਾਂਤ ਕਿਸ਼ੋਰ ਮੁੜ ਸਰਗਰਮ ਹੋ ਰਹੇ ਹਨ!
ਟਰਾਂਸਪੋਰਟ ਮੰਤਰੀ ਵੜਿੰਗ ਨੇ ਮੋਦੀ ਅਤੇ ਨਵਾਜ਼ ਦੀ ਫੋਟੋ ਸ਼ੇਅਰ ਕਰਕੇ ਦਿੱਤਾ ਸਿੱਧੂ-ਬਾਜਵਾ ਦਾ ਜਵਾਬ
NEXT STORY