ਕਪੂਰਥਲਾ (ਮਹਾਜਨ)- ਭਾਜਪਾ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਭਾਜਪਾ ਕਪੂਰਥਲਾ ਨੇ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾ ਅਭਿਆਨ 2026 ਦੇ ਹਿੱਸੇ ਵਜੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਵਿਰਾਸਤੀ ਸ਼ਹਿਰ ਮੰਡਲ ਇਕ ਦੇ ਖੋਜੇਵਾਲ ਸਕੂਲ ਇਬਨ ਗੇਟ ਵਿਖੇ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਵਿਚ ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ ਅਤੇ ਕਈ ਹੋਰ ਪ੍ਰਮੁੱਖ ਬੁਲਾਰੇ ਮੌਜੂਦ ਸਨ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ, ਭਾਜਪਾ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸੂਬਾ ਭਾਜਪਾ ਆਗੂ ਯਗਦੱਤ ਐਰੀ, ਪ੍ਰੋਫੈਸਰ ਅਨੁਰਾਗ ਸ਼ਰਮਾ, ਜ਼ਿਲਾ ਜਨਰਲ ਸਕੱਤਰ ਕਪੂਰਚੰਦ ਥਾਪਰ ਅਤੇ ਜ਼ਿਲਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ ਨੇ ਪੰਡਿਤ ਦੀਨਦਿਆਲ ਉਪਾਧਿਆਏ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀਆਂ ਤਸਵੀਰਾਂ ’ਤੇ ਹਾਰ ਪਾ ਕੇ ਅਤੇ ਦੀਪਕ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਭਾਜਪਾ ਅਧਿਕਾਰੀਆਂ, ਵਰਕਰਾਂ ਅਤੇ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ ਨੇ ਸੰਗਠਨ ਦੀ ਵਿਚਾਰਧਾਰਾ, ਕਾਰਜਪ੍ਰਣਾਲੀ ਅਤੇ ਜਨਸੰਪਰਕ ਬਾਰੇ ਗੱਲ ਕੀਤੀ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਯੋਜਨਾਵਾਂ ਨੂੰ ਘਰ-ਘਰ ਤਕ ਪਹੁੰਚਾਇਆ ਜਾਵੇਗਾ।
ਤ੍ਰਿਕਸਿਨ ਸੂਦ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਵਰਕਰਾਂ ਨੂੰ ਵਿਚਾਰਧਾਰਕ ਤੌਰ ’ਤੇ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਕਰਨਾ ਹੈ। ਸਿਖਲਾਈ ਦੌਰਾਨ ਵਰਕਰਾਂ ਨੂੰ ਸੰਗਠਨ ਦੇ ਇਤਿਹਾਸ, ਵਿਚਾਰਧਾਰਾ, ਵਿਕਾਸ ਕਾਰਜਾਂ ਅਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਦੱਸਿਆ ਗਿਆ।
ਸਿਖਲਾਈ ਸੈਸ਼ਨ ਦੌਰਾਨ ਹੋਰ ਬੁਲਾਰਿਆਂ ਯੱਗਦੱਤ ਐਰੀ, ਪ੍ਰੋਫੈਸਰ ਅਨੁਰਾਗ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਕਪੂਰਚੰਦ ਥਾਪਰ, ਜ਼ਿਲਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ, ਮਹਿੰਦਰ ਸਿੰਘ ਬਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਰਾਹੀਂ ਹੀ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਵਰਕਰਾਂ ਨੂੰ ਸਮਾਜ ਦੇ ਆਖਰੀਵਿਅਕਤੀ ਤੱਕ ਪਹੁੰਚ ਕਰਕੇ ਸੇਵਾ ਅਤੇ ਵਿਕਾਸ ਦੇ ਕੰਮ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਮੱਸਾ ਸਿੰਘ, ਸਰਬਜੀਤ ਸਿੰਘ ਦਿਓਲ, ਰਾਜ ਕੁਮਾਰ, ਧਰਮਵੀਰ ਪਵਾਰ, ਬਲਵੰਤ ਸਿੰਘ ਬੂਟਾ, ਸੁਰਜੀਤ ਸਿੰਘ, ਸੰਨੀ ਬੈਂਸ, ਅਮਰਨਾਥ, ਰਵਿੰਦਰ ਸ਼ਰਮਾ, ਲੱਕੀ ਸਰਪੰਚ, ਰੋਸ਼ਨ ਲਾਲ ਸੱਭਰਵਾਲ, ਵਿੱਕੀ ਗੁਜਰਾਲ, ਮਧੂ ਸੂਦ, ਅਸ਼ੋਕ ਮਾਹਲਾ, ਲੰਬੜਦਾਰ ਤੀਰਥ ਸਿੰਘ, ਰਾਣਾ ਰਣਜੀਤ ਸਿੰਘ, ਨਰੇਸ਼ ਮਹਾਜਨ, ਸੋਨੂੰ ਔਜਲਾ, ਅਸ਼ੀਸ਼ ਮਹਿਤਾ, ਰਾਜਨ ਠੀਗੀ, ਮਾਨਿਕ ਗਰੋਵਰ, ਜੈ ਮਿਸ਼ਰਾ, ਅਸ਼ਵਨੀ ਤੁਲੀ, ਚਰਨ ਕਮਲ ਸਿੰਘ ਦਿਓਲ, ਮਨਰਾਜ ਸਿੰਘ ਦਿਓਲ ਸਮੇਤ ਕਈ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ। ਸਾਰਿਆਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਉਣਵਾਲੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।
ਪੁਲਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
NEXT STORY