ਮੋਗਾ - ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖੜੀ ਬੰਨਣ ਦੀ ਇੱਛਾ ਪ੍ਰਗਟਾਉਣ ਵਾਲੀ ਟਿਕ ਟਾਕ ਸਟਾਰ ਨੂਰ, ਉਸਦੀ ਟੀਮ ਅਤੇ ਪਰਿਵਾਰਕ ਮੈਂਬਰਾਂ ਵਲੋਂ ਮੁੱਖ ਮੰਤਰੀ ਦਫਤਰ ਦੀਆਂ ਹਦਾਇਤਾਂ ’ਤੇ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਪਹੁੰਚ ਕੇ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੌਰਾਨ ਨੂਰ ਅਤੇ ਉਸਦੇ ਪਿਤਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਦੇ ਚੱਲਦੇ ਨੂਰ ਦੀ ਮੁੱਖ ਮੰਤਰੀ ਨਾਲ ਮਿਲਣ ਅਤੇ ਰੱਖੜੀ ਬੰਨਣ ਦੀ ਇੱਛਾ ਅਧੂਰੀ ਰਹਿ ਗਈ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਬੱਚੀ ਨੂਰ ਦੀ ਭਾਵਨਾ ਨੂੰ ਸਮਝਦੇ ਹੋਏ ਅਤੇ ਘਰ ਵਿਚ ਕੁਆਰੰਟਾਈਨ ਕੀਤੀ ਗਈ ਨੂਰ ਦਾ ਮੋਬਾਇਲ ਫੋਨ ’ਤੇ ਕਾਲ ਕਰ ਕੇ ਵਿਸ਼ੇਸ਼ ਤੌਰ ’ਤੇ ਹਾਲ-ਚਾਲ ਪੁੱਛਿਆ ਗਿਆ। ਮੁੱਖ ਮੰਤਰੀ ਵਲੋਂ ਇਸ ਦੌਰਾਨ ਨੂਰ ਦੇ ਘਰ ਵਿਚ ਡਿਊਟੀ ਦੇ ਰਹੇ ਸਿਹਤ ਟੀਮ ਦੇ ਮੈਂਬਰਾਂ ਨੂੰ ਨੂਰ ਦਾ ਗੰਭੀਰਤਾ ਨਾਲ ਇਲਾਜ ਅਤੇ ਦੇਖਭਾਲ ਕਰਨ ਦੀਆਂ ਹਿਦਾਇਤਾਂ ਦਿੱਤੀਆਂ। ਉਨ੍ਹਾਂ ਆਪਣੇ ਵਲੋਂ ਨੂਰ ਨੂੰ ਰੱਖੜੀ ਦਾ ਸ਼ਗਨ ਵੀ ਭੇਜਿਆ ਹੈ।
ਫਗਵਾੜਾ 'ਚ ਮਸ਼ਹੂਰ ਉਦਯੋਗਪਤੀ ਸਮੇਤ 6 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
NEXT STORY