ਬੰਗਾ (ਪੂਜਾ/ਮੂੰਗਾ)— ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰ ਕੌਰ ਚਾਵਲਾ ਦੇ ਨਿਰਦੇਸ਼ਾਂ ਅਨੁਸਾਰ ਤੇ ਪੀ.ਐੱਚ.ਸੀ. ਸੁੱਜੋਂ ਦੇ ਸੀਨੀਅਰ ਅਫ਼ਸਰ ਡਾ. ਹਰਬੰਸ ਸਿੰਘ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ ਵਿਖੇ ਕੋਟਪਾ ਐਕਟ ਤਹਿਤ ਬੀੜੀ, ਸਿਗਰਟ, ਤੰਬਾਕੂ ਉਤਪਾਦ ਪੀਣ ਵਾਲੇ ਤੇ ਵੇਚਣ ਵਾਲਿਆਂ ਦੇ ਚਲਾਨ ਹਰਮੇਸ਼ ਲਾਲ ਹੈਲਥ ਇੰਸਪੈਕਟਰ, ਰਾਜ ਕੁਮਾਰ ਤੇ ਦਰਬਾਰਾ ਸਿੰਘ ਮਲਟੀਪਰਪਜ਼ ਹੈਲਥ ਵਰਕਰ ਦੁਆਰਾ ਕੱਟੇ ਗਏ।
ਇਸ ਮੌਕੇ ਹਰਮੇਸ਼ ਲਾਲ ਹੈਲਥ ਇੰਸਪੈਕਟਰ ਨੇ ਤੰਬਾਕੂ ਤੋਂ ਹੋਣ ਵਾਲੇ ਹਾਨੀਕਾਰਕ ਨੁਕਸਾਨਾਂ, ਬੀਮਾਰੀਆਂ ਦੇ ਲੱਛਣ, ਚਿੰਨ੍ਹ ਤੇ ਉਨ੍ਹਾਂ ਦੇ ਬਚਾਅ ਦੇ ਤਰੀਕੇ ਆਦਿ ਸਬੰਧੀ ਜਾਣਕਾਰੀ ਦਿੱਤੀ।
ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਾ ਕੇ ਸਾਮਾਨ ਵੇਚਣ ਵਾਲੀਆਂ ਕੰਪਨੀਆਂ 'ਤੇ ਹੋਵੇ ਕਾਰਵਾਈ
NEXT STORY